ਮਧੁ ਵੱਲੀ ਨੇ ਜਿੱਤਿਆ 2017 ''ਮਿਸ ਇੰਡੀਆ ਵਰਲਡ ਵਾਈਡ'' ਦਾ ਖਿਤਾਬ

Tuesday, Oct 10, 2017 - 10:02 AM (IST)

ਵਾਸ਼ਿੰਗਟਨ(ਭਾਸ਼ਾ)— ਭਾਰਤੀ ਮੂਲ ਦੀ ਮਧੁ ਵੱਲੀ ਨੇ 'ਮਿਸ ਇੰਡੀਆ ਵਰਲਡ ਵਾਈਡ' 2017 ਦਾ ਖਿਤਾਬ ਜਿੱਤ ਲਿਆ ਹੈ। ਹਿੱਪ-ਹਾਪ ਕਲਾਕਾਰ ਮਧੁ ਵਰਜੀਨੀਆ ਦੀ ਜੌਰਜ ਮੈਸਨ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਐਤਵਾਰ ਨੂੰ ਨਿਊਜਰਸੀ ਵਿਚ ਹੋਏ ਇਸ ਸੁੰਦਰਤਾ ਮੁਕਾਬਲੇ ਵਿਚ ਫ੍ਰਾਂਸ ਦੀ ਸਟੇਫਨੀ ਮੈਡਵਨੇ ਦੂਜੇ ਨੰਬਰ 'ਤੇ ਰਹੀ। ਮੁਕਾਬਲੇ ਵਿਚ 18 ਦੇਸ਼ਾਂ ਦੀ ਲੜਕੀਆਂ ਨੇ ਹਿੱਸਾ ਲਿਆ, ਜਿਸ ਵਿਚ ਗੁਆਨਾ ਦੀ ਸੰਗੀਤਾ ਬਹਾਦੁਰ ਤੀਜੇ ਨੰਬਰ 'ਤੇ ਰਹੀ। ਖਿਤਾਬ ਜਿੱਤਣ ਤੋਂ ਬਾਅਦ ਮਧੁ ਨੇ ਕਿਹਾ ਕਿ 'ਮੈਂ ਬਾਲੀਵੁੱਡ ਅਤੇ ਹਾਲੀਵੁੱਡ ਵਿਚ ਬੰਨ੍ਹ ਬਣਾਉਣਾ ਚਾਹੁੰਦੀ ਹਾਂ' ਅਤੇ ਮੈਂ ਆਪਣੇ ਦੋਵਾਂ ਦੇਸ਼ਾਂ (ਭਾਰਤ ਅਤੇ ਅਮਰੀਕਾ) ਨਾਲ ਪਿਆਰ ਕਰਦੀ ਹਾਂ ਅਤੇ ਮੈਂ ਹਮੇਸ਼ਾਂ ਦੋਵਾਂ ਦੀ ਅਗਵਾਈ ਕਰਨ ਦਾ ਤਰੀਕਾ ਲੱਭਣਾ ਚਾਹੁੰਦੀ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਇਕ ਐਲਬਮ ਇਕ ਦਿਨ ਪਹਿਲਾਂ ਹੀ ਜਾਰੀ ਹੋਈ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਕ ਰਿਕਾਰਡਿੰਗ ਆਰਟਿਸਟ ਬਣਨਾ ਚਾਹੁੰਦੀ ਹੈ।


Related News