ਮੈਕਰੋਂ ਸਮੇਤ ਹੋਰ ਨੇਤਾਵਾਂ ਨਾਲ ਹੋਈ ਸਾਰਥਕ ਗੱਲਬਾਤ: ਟਰੰਪ

08/25/2019 3:36:31 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਕਿ ਜੀ-7 ਸਿਖਰ ਸੰਮੇਲਨ ਦੇ ਪਹਿਲੇ ਦਿਨ ਉਨ੍ਹਾਂ ਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਸਮੇਤ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨਾਲ ਸਾਰਥਕ ਗੱਲਬਾਤ ਹੋਈ। ਟਰੰਪ ਨੇ ਟਵੀਟ ਕੀਤਾ,''ਫਰਾਂਸ ਅਤੇ ਰਾਸ਼ਟਰਪਤੀ ਮੈਕਰੋਂ ਨੇ ਮਹੱਤਵਪੂਰਣ ਜੀ-7 ਸੰਮੇਲਨ 'ਚ ਹੁਣ ਤਕ ਵਧੀਆ ਕੰਮ ਕੀਤਾ ਹੈ।''

ਟਰੰਪ ਨੇ ਕਿਹਾ ਮੈਕਰੋਂ ਨਾਲ ਮੁਲਾਕਾਤ ਵੀ ਬਹੁਤ ਹੀ ਵਧੀਆ ਰਹੀ। ਜੀ-7 ਸੰਮੇਲਨ ਦੀ ਸ਼ੁਰੂਆਤ ਤੋਂ ਪਹਿਲਾਂ ਫਰਾਂਸੀਸੀ ਰਾਸ਼ਟਰਪਤੀ ਨੇ ਟਰੰਪ ਨੂੰ ਦੁਪਹਿਰ ਦੇ ਖਾਣੇ 'ਤੇ ਸੱਦਿਆ। ਲੰਚ ਦੌਰਾਨ ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਵਪਾਰ, ਖਾੜੀ 'ਚ ਤਣਾਅ, ਲੀਬੀਆ ਅਤੇ ਈਰਾਨ ਦੀ ਸਥਿਤੀ ਸਣੇ ਕਈ ਮਹੱਤਵਪੂਰਣ ਮੁੱਦਿਆਂ 'ਤੇ ਚਰਚਾ ਕੀਤੀ। ਇਸ ਮਗਰੋਂ ਫਰਾਂਸ ਦੇ ਬਿਆਰੇਟਜ ਸ਼ਹਿਰ 'ਚ ਆਯੋਜਿਤ ਜੀ-7 ਸੰਮੇਲਨ ਦੀ ਰਸਮੀ ਸ਼ੁਰੂਆਤ ਹੋਈ। ਇਸ ਵੱਡੇ ਆਯੋਜਨ ਦੀ ਸੁਰੱਖਿਆ ਲਈ 13 ਹਜ਼ਾਰ ਤੋਂ ਵਧੇਰੇ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।