ਮੋਦੀ ਦੇ ਨਾਲ ਕਸ਼ਮੀਰ ਮੁੱਦੇ ''ਤੇ ਚਰਚਾ ਕਰਨਗੇ ਮੈਕਰੋਨ

08/21/2019 2:44:57 AM

ਪੈਰਿਸ - ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਸ਼ਮੀਰ 'ਚ ਤਣਾਅ ਨੂੰ ਲੈ ਕੇ ਚਰਚਾ ਕਰਨਗੇ। ਦੋਹਾਂ ਨੇਤਾਵਾਂ ਦੀ ਇਸ ਹਫਤੇ ਪੈਰਿਸ 'ਚ ਮੁਲਾਕਾਤ ਹੋਣ ਵਾਲੀ ਹੈ। ਫਰਾਂਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੋਵੇਂ ਨੇਤਾ ਫਰਾਂਸ 'ਚ ਇਸ ਹਫਤੇ ਹੋਣ ਵਾਲੇ ਜੀ-7 ਸ਼ਿਖਰ ਸੰਮੇਲਨ ਤੋਂ ਪਹਿਲਾਂ ਵੀਰਵਾਰ ਨੂੰ ਪੈਰਿਸ ਦੇ ਬਾਹਰ ਸਥਿਤ ਚੈਤਿਊ ਦੇ ਚੈਂਤੀਲੀ 'ਚ ਆਯੋਜਿਤ ਰਾਤ ਦੇ ਖਾਣੇ ਦੌਰਾਨ ਮਿਲਣਗੇ। ਜੀ-7 ਸ਼ਿਖਰ ਸੰਮੇਲਨ ਲਈ ਮੋਦੀ ਨੂੰ ਸੱਦਾ ਦਿੱਤਾ ਗਿਆ ਹੈ। ਫ੍ਰਾਂਸੀਸੀ ਡਿਪਲੋਮੈਟ ਦੇ ਨਾਂ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਜੀ, ਹਾਂ ਇਹ ਏਜੰਡੇ 'ਚ ਸ਼ਾਮਲ ਹੋਵੇਗਾ। ਦੱਸ ਦਈਏ ਕਿ ਭਾਰਤ ਦੇ ਫਰਾਂਸ ਦੇ ਨਾਲ ਕਾਫੀ ਕਰੀਬੀ ਰਿਸ਼ਤੇ ਹਨ ਅਤੇ ਫਰਾਂਸ ਭਾਰਤ ਦਾ ਨਾਂ ਹਮੇਸ਼ਾ ਆਪਣੇ ਭਾਈਵਾਲ ਦੇਸ਼ਾਂ ਦੀ ਲਿਸਟ 'ਚ ਸ਼ਾਮਲ ਕਰਦਾ ਹੈ।

Khushdeep Jassi

This news is Content Editor Khushdeep Jassi