ਮੈਕ੍ਰੋਂ ਨੇ ਕੀਤੀ ਨਵਿਆਉਣਯੋਗ ਊਰਜਾ ਵਿਚ ਭਾਰਤ ਦੀ ਤਰੱਕੀ ਦੀ ਸ਼ਲਾਘਾ

11/09/2022 6:19:16 PM

ਪੈਰਿਸ (ਏ.ਐੱਨ.ਆਈ)- ਫਰਾਂਸ ਦੇ ਰਾਸ਼ਟਰਪਤੀ ਅਮੈਨੁਏਲ ਮੈਕ੍ਰੋਂ ਨੇ ਅਕਸ਼ੈ ਊਰਜਾ ਦੇ ਖੇਤਰ ਵਿਚ ਭਾਰਤ ਦੀ ਤਰੱਕੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਵਿਆਉਣਯੋਗ ਊਰਜਾ ਦੀ ਗੱਲ ਕਰੀਏ ਤਾਂ ਭਾਰਤ ਵਿਚ ਟਾਰਗੈੱਟ ਪੂਰਾ ਕਰਨ ਦੀ ਇੱਛਾ ਦਾ ਪੱਧਰ ਉੱਚਾ ਹੈ। ਉਨ੍ਹਾਂ ਨੇ ਕਿਹਾ ਕਿ ਫਰਾਂਸ, ਭਾਰਤ, ਦੱ. ਅਫਰੀਕਾ, ਸੇਨੇਗਲ ਅਤੇ ਇੰਡੋਨੇਸ਼ੀਆ ਗੈਰ-ਨਵਿਆਉਣਯੋਗ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।

ਗਲੋਬਲ ਵਾਰਮਿੰਗ ਨਾਲ ਨਜਿੱਠਣ ਲਈ ਠੋਸ ਕਾਰਵਾਈ ਕਰਨ ’ਤੇ ਜ਼ੋਰ

ਗਲੋਬਲ ਨੇਤਾ ਮੰਗਲਵਾਰ ਨੂੰ ਗਲੋਬਲ ਵਾਰਮਿੰਗ ਨਾਲ ਨਜਿੱਠਣ ਲਈ ਠੋਸ ਕਾਰਵਾਈ ਕਰਨ ’ਤੇ ਜ਼ੋਰ ਦੇ ਰਹੇ ਸਨ। ਇਸਦੇ ਨਾਲ ਹੀ ਜੀਵਾਸ਼ਮ ਈਂਧਣ ਬਣਾਉਣ ਵਾਲੀਆਂ ਕੰਪਨੀਆਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਹ ਈਂਧਣ ਨਾਲ ਧਰਤੀ ਨੂੰ ਹੋਣ ਵਾਲੇ ਨੁਕਸਾਨ ਲਈ ਭਰਵਾਈ ਦੇ ਰੂਪ ਵਿਚ ਧਨ ਦੇਣ।

cherry

This news is Content Editor cherry