OMG! 3.5 ਮਿੰਟ 'ਚ ਨਹੀਂ ਬਣੀ 'ਮੈਕਰੋਨੀ' ਤਾਂ ਔਰਤ ਨੇ ਕੰਪਨੀ 'ਤੇ ਠੋਕ'ਤਾ 40 ਕਰੋੜ ਦਾ ਮੁਕੱਦਮਾ

11/29/2022 9:44:22 PM

ਇੰਟਰਨੈਸ਼ਨਲ ਡੈਸਕ : ਅੱਜ ਕੱਲ੍ਹ ‘ਰੈਡੀ ਟੂ ਕੁੱਕ’ ਫੂਟ ਦਾ ਜ਼ਮਾਨਾ ਚੱਲ ਰਿਹਾ ਹੈ। ਲੋਕ ਖਾਣਾ ਬਣਾਉਣਾ ਨਹੀਂ ਚਾਹੁੰਦੇ। ਬਸ ਇਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੁਝ ਅਜਿਹਾ ਮਿਲ ਜਾਏ, ਜਿਸ ਨੂੰ ਬਣਾਉਣ 'ਚ ਸਮਾਂ ਨਾ ਲੱਗੇ ਜਾਂ ਸਿਰਫ 2-4 ਮਿੰਟ ਹੀ ਲੱਗਣ ਅਤੇ ਉਹ ਇਸ ਨੂੰ ਖਾ ਕੇ ਆਪਣੀ ਭੁੱਖ ਸ਼ਾਂਤ ਕਰ ਲੈਣ। ਮਾਰਕੀਟ 'ਚ ਅਜਿਹੇ ਕਈ 'ਰੈਡੀ ਟੂ ਕੁੱਕ' ਫੂਡ ਹਨ, ਜਿਨ੍ਹਾਂ ਬਾਰੇ ਕੰਪਨੀਆਂ ਦਾਅਵਾ ਕਰਦੀਆਂ ਹਨ ਕਿ ਇਨ੍ਹਾਂ ਨੂੰ ਤਿਆਰ ਕਰਨ 'ਚ ਕੁਝ ਹੀ ਮਿੰਟ ਲੱਗਣਗੇ ਪਰ ਇਸ ਨਾਲ ਜੁੜਿਆ ਇਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਇਕ ਔਰਤ ਨੇ 'ਰੈਡੀ ਟੂ ਕੁੱਕ' ਫੂਡ ਵਾਲੀ ਇਕ ਕੰਪਨੀ ਦੇ ਖਿਲਾਫ਼ ਕੇਸ ਹੀ ਕਰ ਦਿੱਤਾ ਅਤੇ ਉਹ ਵੀ ਸਿਰਫ ਇਸ ਲਈ ਕਿਉਂਕਿ ਪ੍ਰੋਡਕਟ ਬਾਕਸ 'ਤੇ ਉਸ ਨੂੰ ਬਣਾਉਣ ਦਾ ਜੋ ਸਮਾਂ ਲਿਖਿਆ ਸੀ, ਓਨੇ ਸਮੇਂ 'ਚ ਪ੍ਰੋਡਕਟ  ਬਣ ਕੇ ਤਿਆਰਾ ਨਹੀਂ ਹੋਇਆ। ਇਹ ਮਾਮਲਾ ਬੜਾ ਅਜੀਬ ਹੈ।

ਇਹ ਵੀ ਪੜ੍ਹੋ : ISIS ਤੋਂ ਪ੍ਰੇਰਿਤ ਅੱਤਵਾਦ ਅਜੇ ਵੀ ਖ਼ਤਰਾ : ਅਜੀਤ ਡੋਭਾਲ

ਮੀਡੀਆ ਰਿਪੋਰਟਾਂ ਮੁਤਾਬਕ ਔਰਤ ਨੇ ਜਿਸ ਕੰਪਨੀ 'ਤੇ ਕੇਸ ਦਰਜ ਕਰਵਾਇਆ ਹੈ, ਉਸ ਦਾ ਨਾਂ ਕ੍ਰਾਫਟ ਹੇਨਜ਼ (Kraft Heinz) ਹੈ, ਜੋ ਕਿ ਇਕ ਅਮਰੀਕੀ ਮਲਟੀਨੈਸ਼ਨਲ ਫੂਡ ਕੰਪਨੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਔਰਤ ਨੇ ਕੰਪਨੀ 'ਤੇ 5-10 ਲੱਖ ਦਾ ਨਹੀਂ ਸਗੋਂ ਪੂਰੇ 5 ਲੱਖ ਡਾਲਰ ਯਾਨੀ ਕਰੀਬ 40 ਕਰੋੜ ਰੁਪਏ ਦਾ ਮੁਕੱਦਮਾ ਕੀਤਾ ਹੈ। ਔਰਤ ਨੇ 18 ਨਵੰਬਰ ਨੂੰ ਕੰਪਨੀ ਖਿਲਾਫ਼ ਇਹ ਮਾਮਲਾ ਦਰਜ ਕਰਵਾਇਆ ਹੈ।

ਮੈਕਰੋਨੀ ਬਣਾਉਣ 'ਚ ਲੱਗਦਾ ਹੈ 3.5 ਮਿੰਟ ਤੋਂ ਵੱਧ ਸਮਾਂ 

ਔਰਤ ਦਾ ਨਾਂ ਅਮਾਂਡਾ ਰਮੀਰੇਜ਼ ਹੈ ਅਤੇ ਉਹ ਦੱਖਣੀ ਫਲੋਰੀਡਾ ਦੀ ਰਹਿਣ ਵਾਲੀ ਹੈ। ਉਸ ਨੇ ਫਲੋਰੀਡਾ ਦੇ ਮਿਆਮੀ ਡਵੀਜ਼ਨ 'ਚ ਕੰਪਨੀ ਖਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਔਰਤ ਨੇ ਦੋਸ਼ ਲਾਇਆ ਹੈ ਕਿ ਕੰਪਨੀ ਗਲਤ ਤਰੀਕੇ ਨਾਲ ਕਾਰੋਬਾਰ ਕਰ ਰਹੀ ਹੈ। ਉਸ ਨੇ ਦੱਸਿਆ ਕਿ ਕੰਪਨੀ ਦੇ ਪ੍ਰੋਡਕਟ ਮਾਈਕ੍ਰੋਵੇਬਲ ਸ਼ੈੱਲਸ ਐਂਡ ਪਨੀਰ ਕੱਪ (ਮੈਕਰੋਨੀ) ਦੇ ਬਾਕਸ 'ਤੇ ਉਸ ਨੂੰ ਬਣਾਉਣ 'ਚ ਜੋ ਸਮਾਂ ਲਿਖਿਆ ਹੈ, ਉਸ ਨੂੰ ਬਣਾਉਣ 'ਚ ਉਸ ਨਾਲੋਂ ਜ਼ਿਆਦਾ ਸਮਾਂ ਲੱਗਦਾ ਹੈ।

ਇਹ ਵੀ ਪੜ੍ਹੋ : CIA ਪੁਲਸ ਨੇ ਸਫ਼ਲਤਾ ਹਾਸਲ ਕਰਦਿਆਂ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਕੰਪਨੀ ਨੇ ਸਹੀ ਜਾਣਕਾਰੀ ਨਹੀਂ ਦਿੱਤੀ

ਔਰਤ ਮੁਤਾਬਕ ਕੰਪਨੀ ਦੇ ਵਿਗਿਆਪਨ 'ਚ ਕਿਹਾ ਗਿਆ ਹੈ ਕਿ ਮੈਕਰੋਨੀ 3.5 ਮਿੰਟ 'ਚ ਬਣ ਜਾਂਦੀ ਹੈ, ਜਦਕਿ ਅਸਲ 'ਚ ਇਸ ਨੂੰ ਬਣਾਉਣ 'ਚ ਜ਼ਿਆਦਾ ਸਮਾਂ ਲੱਗਦਾ ਹੈ। ਉਸ ਨੇ ਦੱਸਿਆ ਕਿ ਕੰਪਨੀ ਨੇ ਜੋ ਸਮਾਂ ਦੱਸਿਆ ਹੈ, ਉਹ ਸਿਰਫ ਮਾਈਕ੍ਰੋਵੇਵ 'ਚ ਰੱਖਣ ਤੱਕ ਦਾ ਸਮਾਂ ਹੈ, ਜਦਕਿ ਇਸ ਨੂੰ ਬਣਾਉਣ ਲਈ ਇਸ ਤੋਂ ਇਲਾਵਾ ਕਈ ਸਟੈੱਪ ਫਾਲੋ ਕਰਨੇ ਪੈਂਦੇ ਹਨ ਅਤੇ ਇਸ ਵਿੱਚ ਕਿੰਨਾ ਸਮਾਂ ਲੱਗਦਾ ਹੈ, ਇਸ ਬਾਰੇ ਕੰਪਨੀ ਦੱਸਦੀ ਹਾ ਨਹੀਂ। ਬਸ ਇਹੀ ਗੱਲ ਅਮਾਂਡਾ ਦੇ ਦਿਲ ਨੂੰ ਲੱਗ ਗਈ ਅਤੇ ਉਹ ਇਸ ਮਾਮਲੇ ਨੂੰ ਲੈ ਕੇ ਸਿੱਧਾ ਕੋਰਟ ਚਲੀ ਗਈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh