ਲੁਧਿਆਣੇ ਦੇ ਬੰਦੇ ਨੇ ਕਰ ਦਿੱਤੀ ਕਮਾਲ, ਹੁਣ ਤੱਕ ਸਾਂਭ ਕੇ ਰੱਖੀ ਹੈ 30 ਸਾਲ ਪੁਰਾਣੀ ਚਾਕਲੇਟ, ਜਾਣੋ ਕੀ ਹੈ ਖਾਸੀਅਤ

02/16/2017 12:08:39 PM

ਲੁਧਿਆਣਾ— ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਕੋਈ ਵਿਅਕਤੀ ਕਿਸ ਹੱਦ ਤੱਕ ਜਾ ਸਕਦਾ ਹੈ, ਇਸ ਦੀ ਮਿਸਾਲ ਪੰਜਾਬ ਦੇ ਲੁਧਿਆਣਾ ਵਿਚ ਦੇਖਣ ਨੂੰ ਮਿਲੀ। ਦੁਨੀਆਭਰ ਦੀਆਂ ਦੁਰੱਲਭ ਸਟੈਂਪਸ ਇਕੱਠੀਆਂ ਕਰਨ ਦੇ ਸ਼ੌਕੀਨ ਲੁਧਿਆਣਾ ਦੇ ਰਾਜ ਪਾਲ ਓਸਵਾਲ ਕੋਲ ਸਵਿਟਜ਼ਰਲੈਂਡ ਦੀ ਅਜਿਹੀ ਦੁਰਲੱਭ ਸਟੈਂਪ ਹੈ, ਜੋ ਚਾਕਲੇਟ ''ਤੇ ਬਣੀ ਹੋਈ ਹੈ। ਓਸਵਾਲ ਨੇ ਇਸ ਸਟੈਂਪ ਨੂੰ ਬੀਤੇ 30 ਸਾਲਾਂ ਤੋਂ ਸਾਂਭ ਕੇ ਰੱੱਖਿਆ ਹੈ। ਉਨ੍ਹਾਂ ਸਮਿਆਂ ''ਚ ਜਦੋਂ ਓਸਵਾਲ ਦੇ ਘਰ ਫਰਿੱਜ਼ ਵੀ ਨਹੀਂ ਸੀ, ਉਦੋਂ ਓਸਵਾਲ ਨੇ ਇਸ ਚਾਕਲੇਟ ਸਟੈਂਪ ਨੂੰ ਆਈਸਬਾਕਸ ਵਿਚ ਸੰਭਾਲ ਕੇ ਰੱਖਿਆ ਸੀ। ਚਾਕਲੇਟ ''ਤੇ ਬਣੀ ਸਵਿਟਜ਼ਰਲੈਂਡ ਦੀ ਇਹ ਸਟੈਂਪ ਦੇਖਣ ਵਾਲਿਆਂ ਦਾ ਮਨ ਮੋਹ ਲੈਂਦੀ ਹੈ। 
ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ਦੇ ਲੋਕ ਆਪਣੇ ਚਾਕਲੇਟ ਪ੍ਰਤੀ ਮੋਹ ਲਈ ਜਾਣੇ ਜਾਂਦੇ ਹਨ, ਸ਼ਾਇਦ ਇਸੇ ਲਈ ਉਨ੍ਹਾਂ ਨੇ ਚਾਕਲੇਟ ਸਟੈਂਪ ਦੀ ਕਾਢ ਕੱਢੀ ਹੋਵੇ। ਸੋਮਵਾਰ ਨੂੰ ਜ਼ਿਲੇ ਵਿਚ ਦੋ ਦਿਨਾਂ ਲਈ ਲੱਗੀ ਸਟੈਂਪ ਟਿਕਟਾਂ ਦੀ ਪ੍ਰਦਰਸ਼ਨੀ ਵਿਚ 83 ਸਾਲਾ ਓਸਵਾਲ ਵੀ ਆਪਣੀਆਂ ਸਟੈਂਪ ਟਿਕਟਾਂ ਦਾ ਖਜ਼ਾਨਾ ਲੈ ਕੇ ਪੁੱਜੇ। ਮੁੱਖ ਪੋਸਟ ਆਫਿਸ ਵਿਚ ਲੱਗੀ ਇਸ ਪ੍ਰਦਰਸ਼ਨੀ ਵਿਚ ਓਸਵਾਲ ਨੇ ਆਪਣੇ ਕੋਲ ਪਈਆਂ ਕਈ ਦੁਰਲੱਭ ਸਟੈਂਪ ਟਿਕਟਾਂ ਦਿਖਾਈਆਂ ਪਰ ਇਸ ਚਾਕਲੇਟ ਵਾਲੀ ਇਹ ਸਟੈਂਪ ਉਨ੍ਹਾਂ ਵਿਚ ਮੌਜੂਦ ਨਹੀਂ ਸੀ। ਉਸ ਨੇ ਕਿਹਾ ਕਿ ਜੇਕਰ ਆਯੋਜਕ ਉਸ ਨੂੰ ਇਹ ਚਾਕਲੇਟ ਦੀ ਪ੍ਰਦਰਸ਼ਨੀ ਲਈ ਸਹੀ ਮਾਹੌਲ ਉਪਲੱਬਧ ਕਰਵਾਉਣ ਤਾਂ ਉਹ ਇਸ ਚਾਕਲੇਟ ਸਟੈਂਪ ਨੂੰ ਜ਼ਰੂਰ ਲੋਕਾਂ ਦੇ ਸਾਹਮਣੇ ਪੇਸ਼ ਕਰੇਗਾ। ਓਸਵਾਲ ਦਾ ਕਹਿਣਾ ਹੈ ਕਿ ਉਸ ਨੂੰ ਇਨ੍ਹਾਂ ਸਟੈਂਪ ਟਿਕਟਾਂ ਨਾਲ ਬੇਹੱਦ ਲਗਾਅ ਹੈ ਅਤੇ ਉਹ ਕਿਸੀ ਵੀ ਕੀਮਤ ''ਤੇ ਇਨ੍ਹਾਂ ਨੂੰ ਵੇਚਣ ਬਾਰੇ ਨਹੀਂ ਸੋਚ ਸਕਦਾ। ਉਸ ਦੇ ਖਜ਼ਾਨੇ ਵਿਚ ਕਢਾਈ ਵਾਲੀਆਂ ਯੂਰਪੀਅਨ ਸਟੈਂਪ ਟਿਕਟਾਂ ਵੀ ਸ਼ਾਮਲ ਹਨ। ਓਸਵਾਲ ਦੇਸ਼ ਅਤੇ ਦੁਨੀਆ ਵਿਚ ਲੱਗਣ ਵਾਲੀ ਸਟੈਂਪ ਟਿਕਟਾਂ ਦੀ ਕੋਈ ਵੀ ਪ੍ਰਦਰਸ਼ਨੀ ਨਹੀਂ ਖੁੰਝਾਉਂਦਾ। ਉਸ ਨੇ ਕਿਹਾ ਕਿ ਸਟੈਂਪ ਟਿਕਟਾਂ ਇਕੱਠੀਆਂ ਕਰਨ ਦੇ ਸ਼ੌਂਕ ਨੇ ਉਸ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਾਂ ਨਾਲ ਜੁੜਨ ਦਾ ਮੌਕਾ ਦਿੱਤਾ ਅਤੇ ਉਸ ਦੇ ਗਿਆਨ ਵਿਚ ਵਾਧਾ ਕੀਤਾ।

Kulvinder Mahi

This news is News Editor Kulvinder Mahi