''ਲਵ ਹਾਰਮੋਨ'' ਸਾਨੂੰ ਸਮਾਜਿਕ ਸੰਕੇਤਾਂ ਨੂੰ ਸਮਝਣ ਵਿਚ ਕਰਦੈ ਮਦਦ

01/23/2018 1:28:30 AM

ਬੋਸਟਨ-ਹਾਰਵਰਡ ਦੇ ਵਿਗਿਆਨੀਆਂ ਨੇ ਨਤੀਜਾ ਕੱਢਿਆ ਹੈ ਕਿ ਪ੍ਰੇਮ ਹਾਰਮੋਨ ਨਾਂ ਨਾਲ ਲੋਕਪ੍ਰਿਯ ਆਕਸੀਟੋਸਿਨ ਦਿਮਾਗ ਨੂੰ ਵੱਖ-ਵੱਖ ਸਮਾਜਿਕ ਸੰਕੇਤਾਂ ਨੂੰ ਸਮਝਣ ਵਿਚ ਮਦਦ ਪਹੁੰਚਾਉਂਦਾ ਹੈ। ਉਸ ਦਾ ਅਧਿਐਨ ਦੱਸਦਾ ਹੈ ਕਿ ਆਕਸੀਟੋਸਿਨ ਦਿਮਾਗ ਵਿਚ ਤਬਦੀਲੀ ਦੀ ਭੂਮਿਕਾ ਨਿਭਾਉਂਦਾ ਹੈ, ਉਹ ਕੁਝ ਖਾਸ ਸੰਕੇਤਾਂ ਨੂੰ ਵਧਾ ਦਿੰਦਾ ਹੈ ਜਦਕਿ ਕੁਝ ਨੂੰ ਘਟਾ ਦਿੰਦਾ ਹੈ ਅਤੇ ਦਿਮਾਗ ਹਰ ਪਲ ਜੋ ਵੀ ਸੂਚਨਾਵਾਂ ਹਾਸਲ ਕਰਦਾ ਹੈ, ਦੇ ਲਈ ਲੋੜ ਦੇ ਹਿਸਾਬ ਨਾਲ ਰੁਕਾਵਟ ਪੈਦਾ ਕਰਨ ਵਿਚ ਸਹਿਯੋਗ ਕਰਦਾ ਹੈ।
ਸਮਾਜਿਕ ਸੰਕੇਤਾਂ ਨੂੰ ਸਮਝਣ ਵਿਚ ਆਕਸੀਟੋਸਿਨ ਦੀ ਭੂਮਿਕਾ ਦੀ ਜਾਂਚ ਕਰਦੇ ਹੋਏ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪ੍ਰਚਲਿਤ ਵਿਵਹਾਰ ਨਰ ਚੂਹੇ ਦਾ ਮਾਦਾ ਚੂਹੇ ਤੀਪ੍ਰ ਆਕਰਸ਼ਨ ਨਾਲ ਸ਼ੁਰੂਆਤ ਕੀਤੀ। ਅਧਿਐਨ ਵਿਚ ਪਤਾ ਲੱਗਾ ਕਿ ਇਹ ਵਿਵਹਾਰ ਬਸ ਸਮਾਜਿਕ ਨਹੀਂ ਹੈ ਸਗੋਂ ਇਹ ਨਰ ਚੂਹੇ ਦੇ ਦਿਮਾਗ ਵਿਚ ਅਜਿਹਾ ਹੁੰਦਾ ਹੈ। ਜਦੋਂ ਨਰ ਚੂਹਿਆਂ ਨੂੰ ਮਾਦਾ ਚੂਹਿਆਂ ਦੇ ਵਿਸ਼ੇਸ਼ ਰਸਾਇਣ ਵਾਲੇ ਸੰਕੇਤਾਂ ਨਾਲ ਰੂ-ਬ-ਰੂ ਕਰਵਾਇਆ ਜਾਂਦਾ ਹੈ ਤਾਂ ਉਸ ਦੇ ਵਿਚਾਲੇ ਦੇ ਦਿਮਾਗ ਵਿਚ ਨਿਊਰਾਨ ਸਰਗਰਮੀ ਵੱਧ ਜਾਂਦੀ ਹੈ ਪਰ ਜਦੋਂ ਉਸੇ ਚੂਹੇ ਨੂੰ ਨਰ ਚੂਹੇ ਦੇ ਹੀ ਰਸਾਇਣ ਵਾਲੇ ਸੰਕੇਤਾਂ ਨਾਲ ਰੂ-ਬ-ਰੂ ਕਰਵਾਇਆ ਜਾਂਦਾ ਹੈ ਤਾਂ ਇਹ ਨਿਊਰਾਨ ਘੱਟ ਸੰਕੇਤਾਂ ਨੂੰ ਦਰਸਾਉਂਦਾ ਹੈ। ਇਨ੍ਹਾਂ ਅੰਕੜਿਆਂ ਨਾਲ ਲੈਸ ਖੋਜਕਾਰਾਂ ਨੇ ਆਕਸੀਟੋਸਿਨ ਲਈ ਜ਼ਿੰਮੇਵਾਰ ਜੀਨ ਨੂੰ ਟੀਚਾ ਬਣਾਇਆ।