ਔਰਤ ਨੇ ਪਤੀ ਤੇ 9 ਬੱਚਿਆਂ ਨੂੰ ਛੱਡ ਕੇ ਫੇਸਬੁੱਕ ਪ੍ਰੇਮੀ ਨਾਲ ਕੀਤਾ ਵਿਆਹ

11/14/2017 10:12:23 AM

ਲੰਡਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੀ ਕਿਹਾ ਹੈ ਕਿ ਪਿਆਰ ਅੰਨਾ ਹੁੰਦਾ ਹੈ। ਇੰਗਲੈਂਡ ਦੇ ਬੋਲਡਨ ਵਿਚ ਰਹਿਣ ਵਾਲੀ 44 ਸਾਲਾ ਹੇਦੀ ਹੇਪਵਰਥ ਨੂੰ ਫੇਸਬੁੱਕ 'ਤੇ 30 ਸਾਲਾ ਨੌਜਵਾਨ ਨਾਲ ਪਿਆਰ ਹੋ ਗਿਆ। ਪਿਆਰ ਦਾ ਰੰਗ ਹੇਦੀ 'ਤੇ ਇਸ ਤਰ੍ਹਾਂ ਚੜਿਆ ਕਿ ਹੁਣ ਉਹ ਆਪਣੇ 9 ਬੱਚਿਆਂ ਅਤੇ ਪਤੀ ਨੂੰ ਛੱਡ ਕੇ ਉਸ ਨੌਜਵਾਨ ਨਾਲ ਰਹਿ ਰਹੀ ਹੈ। ਇਸ ਨੌਜਵਾਨ ਦਾ ਨਾਂ ਮਮਾਦੂ ਹੈ ਅਤੇ ਉਹ ਕਿਸੇ ਹੋਰ ਦੇਸ਼ ਵਿਚ ਰਹਿੰਦਾ ਹੈ। ਹੇਦੀ ਦੇ ਪਤੀ ਐਂਡੀ ਨੇ ਮਮਾਦੂ 'ਤੇ ਹੇਦੀ ਦਾ ਬ੍ਰੇਨਵਾਸ਼ ਕਰਨ ਦੇ ਦੋਸ਼ ਲਗਾਏ ਹਨ। ਐਂਡੀ ਮੁਤਾਬਕ ਮਮਾਦੂ ਪੱਛਮੀ ਅਫਰੀਕਾ ਦੇ ਗਾਮਬੀਆ ਦਾ ਰਹਿਣ ਵਾਲਾ ਹੈ। ਹੇਦੀ ਦੀ ਉਸ ਨਾਲ ਮੁਲਾਕਾਤ ਫੇਸਬੁੱਕ 'ਤੇ ਹੋਈ। ਕਾਫੀ ਸਮਾਂ ਗੱਲਾਂ ਕਰਨ ਮਗਰੋਂ ਹੇਦੀ ਨੇ ਮਮਾਦੂ ਕੋਲ ਜਾਣ ਦਾ ਫੈਸਲਾ ਲਿਆ।
ਐਂਡੀ ਨੇ ਦੱਸਿਆ ਕਿ ਉਸ ਦੀ ਪਤਨੀ ਮਮਾਦੂ ਦੇ ਪਿਆਰ ਵਿਚ ਇੰਨੀ ਪਾਗਲ ਹੋ ਗਈ ਕਿ ਜ਼ਿੰਦਗੀ ਵਿਚ ਉਸ ਨੇ ਪਹਿਲੀ ਵਾਰੀ ਇੰਗਲੈਂਡ ਤੋਂ ਬਾਹਰ ਪੈਰ ਰੱਖਿਆ। ਹੇਦੀ ਬੀਤੇ ਮਹੀਨੇ ਮਮਾਦੂ ਨੂੰ ਮਿਲਣ ਲਈ ਅਫਰੀਕਾ ਗਈ। ਹੇਦੀ ਦੇ ਪਤੀ ਐਂਡੀ ਦਾ ਕਹਿਣਾ ਹੈ ਕਿ ਬੀਤੇ ਕੁਝ ਮਹੀਨਿਆਂ ਤੋਂ ਹੇਦੀ ਦੀ ਜ਼ਿੰਦਗੀ ਬਦਲ ਗਈ ਸੀ ਅਤੇ ਉਸ ਨੇ ਖੁਦ ਨੂੰ ਮੇਕਓਵਰ ਕੀਤਾ ਸੀ। ਉਸ ਨੇ ਆਪਣੇ ਸਰੀਰ 'ਤੇ ਟੈਟੂ ਵੀ ਬਣਵਾਇਆ।
ਐਂਡੀ ਮੁਤਾਬਕ ਉਸ ਨੂੰ ਇੰਝ ਲੱਗਦਾ ਸੀ ਜਿਵੇਂ ਹੇਦੀ ਦੇ ਸਰੀਰ ਵਿਚ ਕੋਈ ਏਲੀਅਨ ਸਮਾਂ ਗਿਆ ਹੋਵੇ। ਪਹਿਲਾਂ ਉਹ ਬਹੁਤ ਕੇਅਰਿੰਗ ਸੀ। ਦੋਹਾਂ ਦਾ ਰਿਸ਼ਤਾ 23 ਸਾਲ ਪੁਰਾਣਾ ਸੀ। ਹੇਦੀ ਦੀ ਐਂਡੀ ਤੋਂ ਪਹਿਲਾਂ ਕਿਸੇ ਹੋਰ ਨਾਲ ਵੀ ਰਿਸ਼ਤਾ ਸੀ। ਉਸ ਰਿਸ਼ਤੇ ਤੋਂ ਉਸ ਦੇ ਤਿੰਨ ਬੱਚੇ ਸਨ। ਐਂਡੀ ਮੁਤਾਬਕ ਉਸ ਨੇ ਹੇਦੀ ਦੇ ਪਹਿਲੇ ਤਿੰਨ ਬੱਚਿਆਂ ਨੂੰ ਆਪਣਾ ਸਮਝ ਕੇ ਪਾਲਿਆ।
ਇਸ ਪੂਰੇ ਮਾਮਲੇ ਵਿਚ ਹੇਦੀ ਨੇ ਕਿਹਾ ਕਿ ਨਵੇਂ ਰਿਸ਼ਤੇ ਵਿਚ ਮੇਰਾ ਪਹਿਲਾ ਵਿਆਹ ਹੀ ਵੱਡੀ ਮੁਸ਼ਕਲ ਸੀ। ਉਸ ਮੁਤਾਬਕ ਕੋਈ ਔਰਤ ਨਵੇਂ ਸੰਬੰਧ ਕਿਉਂ ਨਹੀਂ ਬਣਾ ਸਕਦੀ। ਹੇਦੀ ਹੁਣ ਆਪਣੇ ਪਤੀ ਤੋਂ ਤਲਾਕ ਚਾਹੁੰਦੀ ਹੈ। ਉਸ ਦੇ ਇਕ ਗੁਆਂਢੀ ਨੇ ਇਸ ਜੋੜੇ ਵਿਚ ਝਗੜਾ ਹੋਣ ਮਗਰੋਂ ਬੱਚਿਆਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਦੇ ਸਕੂਲ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ।