ਇਨ੍ਹਾਂ ਝਰਨਿਆਂ ਨੂੰ ਦੇਖ ਅੱਡੀਆਂ ਰਹਿ ਜਾਣਗੀਆਂ ਤੁਹਾਡੀਆਂ ਅੱਖਾਂ, ਦੇਖੋ ਤਸਵੀਰਾਂ

12/25/2019 9:50:45 PM

ਟੋਰਾਂਟੋ/ਵਾਸ਼ਿੰਗਟਨ - ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਲਈ ਲੋਕ ਜ਼ਿਆਦਾ ਕੈਨੇਡਾ ਅਤੇ ਅਮਰੀਕਾ ਜਾਣਾ ਪਸੰਦ ਕਰਦੇ ਹਨ। ਉਥੇ ਹੀ ਲੋਕ ਇਨ੍ਹਾਂ ਦੇਸ਼ਾਂ 'ਚ ਸਥਿਤ ਨਾਇਗਰਾ ਫਾਲ ਜਾਂ ਨਿਊਯਾਰਕ ਦੇ ਰੇਨਬੋਅ ਫਾਲਸ (ਝਰਨੇ, ਵਾਟਰਫਾਲ) ਬਾਰੇ ਹੀ ਜਾਣਦੇ ਅਤੇ ਦੇਖਣ ਜਾਂਦੇ ਹੋਣਗੇ। ਪਰ ਇਨ੍ਹਾਂ ਤੋਂ ਇਲਾਵਾ ਕੈਨੇਡਾ ਅਤੇ ਅਮਰੀਕਾ 'ਚ ਹੋਰ ਵੀ ਅਜਿਹੇ ਵਾਟਰਫਾਲ ਹਨ, ਜਿਨ੍ਹਾਂ ਨੂੰ ਦੇਖ ਕੇ ਤੁਹਾਡੀਆਂ ਅੱਡੀਆਂ ਹੀ ਰਹਿ ਜਾਣਗੀਆਂ। ਆਓ ਦੱਸਦੇ ਹਾਂ ਤੁਹਾਨੂੰ ਵਾਟਰਫਾਲਸ ਬਾਰੇ :-

1. ਰੇਨਬੋਅ ਫਾਲਸ
- ਰੇਲਬੋਅ ਫਾਲਸ (ਝਰਨਾ), ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਸਥਿਤ ਹੈ। ਗਰਮੀਆਂ 'ਚ ਜਿਥੇ ਇਸ ਝਰਨੇ 'ਚ ਵਹਿੰਦਾ ਹੈ ਉਥੇ ਹੀ ਇਸ ਝਰਨੇ 'ਚ 70 ਫੁੱਟ ਬਰਫ ਜੰਮ੍ਹ ਜਾਂਦੀ ਹੈ।



2. ਨਾਇਗਰਾ ਫਾਲ
- ਕੈਨੇਡਾ 'ਚ ਛੁੱਟੀਆਂ ਮਨਾਉਣ ਗਿਆ ਹਰ ਇਕ ਵਿਅਕਤੀ ਇਸ ਨੂੰ ਦੇਖਣ ਜਾਂਦਾ ਹੈ। ਦੱਸ ਦਈਏ ਕਿ ਨਾਇਗਰਾ ਫਾਲ 'ਚ ਠੰਢ ਜ਼ਿਆਦਾ ਹੋਣ ਕਾਰਨ ਤਾਪਮਾਨ ਮਾਈਨਸ 'ਚ ਚਲਾ ਜਾਂਦਾ ਹੈ ਅਤੇ ਇਸ ਝਰਨੇ ਦਾ ਪਾਣੀ ਜੰਮ੍ਹ ਜਾਂਦਾ ਹੈ। ਨਾਇਗਰਾ ਫਾਲ ਕੈਨੇਡਾ ਦੇ ਓਨਟਾਰੀਓ ਸੂਬੇ 'ਚ ਸਥਿਤ ਹੈ।



3. ਮਿਨੇਹਾਹਾ ਫਾਲ
- ਮਿਨੇਹਾਹਾ ਫਾਲ ਅਮਰੀਕਾ ਦੀ ਮਿਨੇਸੋਟਾ ਸਟੇਟ 'ਚ ਸਥਿਤ ਹੈ। ਇਸ ਫਾਲ ਦੇ ਬਾਰੇ 'ਚ ਬਹੁਤ ਘੱਟ ਹੀ ਲੋਕ ਜਾਣੂ ਹਨ, ਕਿਉਂਕਿ ਇਹ ਸ਼ਹਿਰ ਤੋਂ ਥੋੜਾ ਹੱਟ ਕੇ ਹੈ।



4. ਦਿ ਫਾਂਗ
- ਦਿ ਫਾਂਗ 165 ਫੁੱਟ ਡੂੰਘਾ ਵਾਟਰਫਾਲ ਹੈ, ਜਿਹੜਾ ਕਿ ਕੋਲੋਰਾਡੋ ਸ਼ਹਿਰ ਦੇ ਵਾਇਲ 'ਚ ਸਥਿਤ ਹੈ। ਇਸ ਵਾਟਰਫਾਲ ਨੂੰ ਗਰਮੀਆਂ ਤੋਂ ਜ਼ਿਆਦਾ ਸਰਦੀਆਂ ਦੇ ਵੇਲੇ ਜ਼ਿਆਦਾ ਲੋਕ ਇਸ ਨੂੰ ਦੇਖਣ ਆਉਂਦੇ ਹਨ।



5. ਮੋਂਟਮੋਰੈਂਸੀ ਵਾਟਰਫਾਲ
- ਕੈਨੇਡਾ ਦੇ ਨਾਇਗਰਾ ਵਾਟਰਫਾਲ ਬਾਰੇ ਬਹੁਤੇ ਲੋਕਾਂ ਨੂੰ ਪਤਾ ਹੋਵੇਗਾ ਪਰ ਕੈਨੇਡਾ ਦੇ ਕਿਊਬਕ ਸ਼ਹਿਰ 'ਚ ਮੋਂਟਮੋਰੈਂਸੀ ਫਾਲ ਬਾਰੇ ਘੱਟ ਹੀ ਲੋਕ ਜਾਣੂ ਹਨ। ਇਸ ਵਾਟਰਫਾਲ ਦੀ ਡੂੰਘਾਈ 272 ਫੁੱਟ ਹੈ, ਜਿਹੜਾ ਕਿ ਨਾਇਗਰਾ ਫਾਲ ਤੋਂ ਜ਼ਿਆਦਾ ਡੂੰਘਾ ਹੈ।



6. ਬ੍ਰਾਈਡਲ ਵੇਲ ਫਾਲ
- ਇਹ ਵਾਟਰਫਾਲ ਅਮਰੀਕਾ ਦੀ ਓਟਾਹ ਸਟੇਟ ਦੇ ਪਰੋਵੋ ਕੈਨਓਨ 'ਚ ਸਥਿਤ ਹੈ। ਇਹ ਦੀ ਡੂੰਘਾਈ 607 ਫੁੱਟ ਹੈ ਅਤੇ ਵਾਟਰਫਲ ਅਮਰੀਕਾ ਦੇ ਟਾਪ 100 ਵਾਟਰਫਾਲਾਂ 'ਚ ਸ਼ਾਮਲ ਹੈ। ਇਸ ਤੋਂ ਇਲਾਵਾ ਸੂਬੇ ਦਾ ਇਹ ਸਭ ਤੋਂ ਮਸ਼ਹੂਰ ਵਾਟਰਫਾਲ ਹੈ।



7. ਜੋਸੇਪਾਇਨ ਸ਼ਾਅ ਲੋਵੈੱਲ ਮੈਮੋਰੀਅਲ ਫਾਊਂਨਟੇਨ
- ਅਮਰੀਕਾ ਦੀ ਨਿਊਯਾਰਕ ਸਿਟੀ ਦੇ ਬਰਆਂਟ ਪਾਰਕ 'ਚ ਸਥਿਤ ਹੈ। ਦੱਸ ਦਈਏ ਕਿ ਇਹ ਇਕ ਫਾਊਂਨਟੇਨ ਹੈ ਨਾ ਕਿ ਵਾਟਰਫਾਲ। ਇਹ ਫਾਊਂਟੇਨ ਅਮਰੀਕਾ ਦੇ ਸਭ ਤੋਂ ਠੰਢੇ ਮਹੀਨਿਆਂ 'ਚ ਜੰਮ੍ਹ ਜਾਂਦਾ ਹੈ।



8. ਫਾਲ ਕਰੀਕ ਵਾਟਰਫਾਲ
- ਇਹ ਫਾਲ ਕਰੀਕ ਵਾਟਰਫਾਲ ਅਮਰੀਕਾ ਦੇ ਸ਼ਪੈਂਸਰ ਸ਼ਹਿਰ 'ਚ ਸਥਿਤ ਹੈ। ਅਮਰੀਕਾ ਦੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਝਰਨਿਆਂ 'ਚ ਇਹ ਸ਼ਾਮਲ ਹੈ। ਇਸ ਦੀ ਡੂੰਘਾਈ 256 ਫੁੱਟ ਹੈ।



9. ਥਨਡਰਬਰਡ ਫਾਲ
- ਅਮਰੀਕਾ 'ਚ ਸਭ ਤੋਂ ਜ਼ਿਆਦਾ ਬਰਫ ਨਾਲ ਢੱਕਿਆ ਰਹਿਣ ਵਾਲਾ ਸੂਬਾ ਅਲਾਸਕਾ ਹੈ ਅਤੇ ਥਨਡਰਬਰਡ ਫਾਲ ਵੀ ਇਸੇ ਸੂਬੇ ਦੇ ਚੁਗਾਚ ਸਟੇਟ ਪਾਰਕ 'ਚ ਸਥਿਤ ਹੈ। ਦੱਸ ਦਈਏ ਕਿ ਇਸ ਦੀ ਡੂੰਘਾਈ 200 ਫੁੱਟ ਹੈ।

Khushdeep Jassi

This news is Content Editor Khushdeep Jassi