ਅਮਰੀਕਾ 'ਚ ਕੋਰੋਨਾ ਯਾਤਰਾ ਪਾਬੰਦੀਆਂ ਹਟਾਉਣ ਨਾਲ ਲੰਮੇ ਸਮੇਂ ਬਾਅਦ ਹੋਏ ਪਰਿਵਾਰਾਂ ਦੇ ਮੇਲ

11/10/2021 12:25:17 AM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ 'ਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਗਾਈਆਂ ਗਈਆਂ ਕੋਰੋਨਾ ਪਾਬੰਦੀਆਂ ਜੋ ਕਿ ਪ੍ਰਸਾਸ਼ਨ ਦੁਆਰਾ ਸੋਮਵਾਰ ਤੋਂ ਹਟਾਈਆਂ ਗਈਆਂ ਹਨ। ਤਕਰੀਬਨ 20 ਮਹੀਨਿਆਂ ਬਾਅਦ ਹਟੀਆਂ ਯਾਤਰਾ ਪਾਬੰਦੀਆਂ ਤੋਂ ਬਾਅਦ ਅਮਰੀਕਾ ਦੇ ਏਅਰਪੋਰਟਾਂ, ਜ਼ਮੀਨੀ ਸਰਹੱਦਾਂ ਆਦਿ 'ਤੇ ਲੰਮੇਂ ਸਮੇਂ ਤੋਂ ਬਾਅਦ ਪਰਿਵਾਰਾਂ ਦੇ ਮੇਲ ਹੋਏ ਹਨ। ਅਮਰੀਕਾ 'ਚ ਖਾਸਕਰ ਜੇ.ਐੱਫ.ਕੇ. ਹਵਾਈ ਅੱਡੇ 'ਤੇ ਲੋਕਾਂ ਨੇ ਆਪਣੇ ਅਜ਼ੀਜ਼ਾਂ ਨਾਲ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਪੰਜਾਬ ਸੂਬੇ 'ਚ AQIS ਦਾ ਅੱਤਵਾਦੀ ਗ੍ਰਿਫ਼ਤਾਰ

ਇਸ ਦੌਰਾਨ ਪੂਰੇ ਯੂਰਪ ਤੋਂ ਭੀੜ ਭਰੀਆਂ ਉਡਾਣਾਂ ਅਮਰੀਕੀ ਧਰਤੀ 'ਤੇ ਉਤਰੀਆਂ ਜਦਕਿ ਦਿਨ ਭਰ ਕੈਨੇਡਾ ਅਤੇ ਮੈਕਸੀਕੋ ਦੇ ਜ਼ਮੀਨੀ ਬਾਰਡਰ ਰਾਹੀਂ ਵੀ ਕਾਰਾਂ ਦੀਆਂ ਮੀਲਾਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਟਰੰਪ ਪ੍ਰਸ਼ਾਸਨ ਦੁਆਰਾ ਪਹਿਲੀ ਵਾਰ ਮਾਰਚ 2020 'ਚ ਲਗਾਈਆਂ ਗਈਆਂ ਗੰਭੀਰ ਯਾਤਰਾ  ਪਾਬੰਦੀਆਂ ਨੇ ਕਈ ਦੇਸ਼ਾਂ ਤੋਂ ਯਾਤਰਾ ਕਰਨ ਵਾਲੇ ਗੈਰ-ਯੂ.ਐੱਸ. ਨਾਗਰਿਕਾਂ ਤੱਕ ਪਹੁੰਚ 'ਤੇ ਪਾਬੰਦੀ ਲੱਗਾ ਦਿੱਤੀ ਸੀ, ਜਿਸ 'ਚ ਜ਼ਿਆਦਾਤਰ ਯੂਰਪ, ਮੈਕਸੀਕੋ, ਕੈਨੇਡਾ ਅਤੇ ਹੋਰ ਦੇਸ਼ਾਂ ਦੀ ਐਂਟਰੀ 'ਤੇ ਪਾਬੰਦੀ ਲੱਗਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਨਾਈਜਰ 'ਚ ਸੋਨੇ ਦੀ ਖਾਨ ਢਹਿ-ਢੇਰੀ, 18 ਲੋਕਾਂ ਦੀ ਹੋਈ ਮੌਤ

ਨਵੇਂ ਨਿਯਮਾਂ ਤਹਿਤ ਸੋਮਵਾਰ ਨੂੰ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਨੂੰ ਦੁਬਾਰਾ ਅਮਰੀਕਾ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ, ਜਿਸ ਨਾਲ ਸੈਲਾਨੀ ਲੰਮੇ ਸਮੇਂ ਤੋਂ ਯਾਤਰਾ ਦਾ ਇੰਤਜ਼ਾਰ ਕਰ ਰਹੇ ਵਿਦੇਸ਼ੀ ਪਰਿਵਾਰਕ ਮੈਂਬਰ ਆਪਣੇ ਅਜ਼ੀਜ਼ਾਂ ਨਾਲ ਦੁਬਾਰਾ ਮਿਲਣ ਦੇ ਯੋਗ ਹੋਏ।

ਇਹ ਵੀ ਪੜ੍ਹੋ : ਚੀਨ ਦੇ BRI ਪ੍ਰੋਜੈਕਟਾਂ ਨੂੰ ਟੱਕਰ ਦੇਵੇਗਾ ਅਮਰੀਕਾ, 10 ਵੱਡੇ ਪ੍ਰੋਜੈਕਟਾਂ 'ਚ ਨਿਵੇਸ਼ ਦੀ ਤਿਆਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar