ਘੁੰਮਣ ਲਾਇਕ ਦੇਸ਼ਾਂ ਦੀ ਸੂਚੀ ''ਚ ਸਭ ਤੋਂ ਉੱਤੇ ਕੈਨੇਡਾ, ਆਸ-ਪਾਸ ਵੀ ਨਹੀਂ ਹਨ ਆਸਟ੍ਰੇਲੀਆ, ਅਮਰੀਕਾ (ਤਸਵੀਰਾਂ)

10/27/2016 5:52:04 PM

ਓਟਾਵਾ— ਕੈਨੇਡਾ ਕੁਦਰਤੀ ਖੂਬਸੂਰਤੀ ਦਾ ਭੰਡਾਰ ਹੈ ਅਤੇ 2017 ਦੀਆਂ ਘੁੰਮਣ ਵਾਲੀਆਂ ਖੂਬਸੂਰਤ ਥਾਵਾਂ ਵਿਚ ਇਸ ਨੇ ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਪਛਾੜ ਕੇ ਨਾ ਸਿਰਫ ਪਹਿਲਾ ਸਥਾਨ ਹਾਸਲ ਕੀਤਾ ਹੈ, ਸਗੋਂ ਇਹ ਦੇਸ਼ ਇਸ ਦੇ ਆਸ-ਪਾਸ ਵੀ ਨਹੀਂ ਹਨ। ਲੋਨਲੀ ਪਲੈਨੇਟਜ਼ ਡੈਸਟੀਨੇਸ਼ਨਜ਼ ਦੀ ਅਗਲੇ ਸਾਲ ਦੀ ਸੂਚੀ ਵਿਚ ਕੈਨੇਡਾ ਪਹਿਲੇ ਨੰਬਰ ''ਤੇ ਹੈ। ਕੋਲੰਬੀਆ ਅਤੇ ਫਿਨਲੈਂਡ ਇਸ ਸੂਚੀ ਵਿਚ ਕ੍ਰਮਵਾਰ ਦੂਜੇ ਅਤੇ ਤੀਜੇ ਨੰਬਰ ''ਤੇ ਹਨ। 
ਕੈਨੇਡਾ ਦੇ ਘੁੰਮਣ ਲਾਇਕ ਦੇਸ਼ਾਂ ਦੀ ਸੂਚੀ ਵਿਚ ਚੁਣੇ ਜਾਣ ਪਿੱਛੇ ਸਭ ਤੋਂ ਵੱਡਾ ਕਾਰਨ ਹੈ, ਇਸ ਦੀ ਜਨਮ ਦਿਨ ਪਾਰਟੀ। ਅਗਲੇ ਸਾਲ ਕੈਨੇਡਾ ਨੂੰ 150 ਸਾਲ ਪੂਰੇ ਹੋ ਰਹੇ ਹਨ ਅਤੇ ਇਹ ਜਨਮ ਦਿਨ ਦੇਸ਼ ਭਰ ਵਿਚ ਵੱਡੇ ਪੱਧਰ ''ਤੇ ਮਨਾਇਆ ਜਾਵੇਗਾ, ਜਿਸ ਦਾ ਜਸ਼ਨ ਦੇਖਣ ਲਈ ਦੂਰੋਂ-ਦੂਰੋਂ ਲੋਕ ਕੈਨੇਡਾ ਪੁੱਜਣਗੇ। ਇਸ ਦੇ ਨਾਲ ਹੀ ਕੈਨੇਡੀਅਨ ਡਾਲਰ ਦੇ ਘਟਦੇ ਮੁੱਲ ਕਰਕੇ ਇੱਥੇ ਕੀਮਤਾਂ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ, ਜਿਸ ਕਰਕੇ ਸੈਲਾਨੀਆਂ ਨੂੰ ਲਾਭ ਹੋਵੇਗਾ। 
ਇਸ ਤੋਂ ਇਲਾਵਾ ਕੈਨੇਡਾ ਵਿਚ ਤੁਸੀਂ ਇਨ੍ਹਾਂ ਥਾਵਾਂ ਨੂੰ ਦੇਖ ਸਕਦੇ ਹੋ—
1. ਆਪਣੇ ਪੁਰਾਣੇ ਯੂਰਪੀ ਸਟਾਇਲ ਕਾਰਨ ਪ੍ਰਸਿੱਧ ਕਿਊਬਿਕ ਸ਼ਹਿਰ
2. ਠੰਡੇ ਮੌਸਮ ਅਤੇ ਕਲਾ ਲਈ ਪ੍ਰਸਿੱਧ ਮਾਂਟਰੀਅਲ
3. ਬਹੁਸੱਭਿਆਚਾਰਕ ਟੋਰਾਂਟੋ
4. ਬਨਫ ਨੈਸ਼ਨਲ ਪਾਰਕ
 
ਲੋਨਲੀ ਪਲੈਨੇਟ ਸੂਚੀ ਵਿਚ 2017 ਵਿਚ ਘੁੰਮਣ ਲਾਇਕ ਟਾਪ 10 ਦੇਸ਼ਾਂ ਦੀ ਸੂਚੀ ਇਸ ਤਰ੍ਹਾਂ ਹੈ— 
1. ਕੈਨੇਡਾ
2. ਕੋਲੰਬੀਆ
3. ਫਿਨਲੈਂਡ
4. ਡੋਮੀਨੀਕਾ
5. ਨੇਪਾਲ
6. ਬਰਮੂਡਾ
7. ਮੰਗੋਲੀਆ
8. ਓਮਾਨ
9. ਮਿਆਂਮਾਰ
10. ਇਥੋਪੀਆ
 
 
2017 ''ਚ ਘੁੰਮਣ ਲਾਇਕ ਟਾਪ 10 ਸ਼ਹਿਰ-
1. ਬੋਰਡਰੌਕਸ (ਫਰਾਂਸ)
2. ਕੇਪ ਟਾਊਨ (ਸਾਊਥ ਅਫਰੀਕਾ)
3. ਲਾਸ ਏਂਜਲਸ (ਅਮਰੀਕਾ)
4. ਮੇਰੀਡਾ (ਮੈਕਸੀਕੋ)
5. ਓਹਰਿਡ (ਮੈਕੇਡੋਨੀਆ)
6. ਪਿਸਟੋਰੀਆ (ਇਟਲੀ)
7. ਸਿਓਲ (ਦੱਖਣੀ ਕੋਰੀਆ)
8. ਲਿਸਬਨ (ਪੁਰਤਗਾਲ)
9. ਮਾਸਕੋ (ਰੂਸ)
10. ਪੋਰਟਲੈਂਡ (ਅਮਰੀਕਾ)

Kulvinder Mahi

This news is News Editor Kulvinder Mahi