...ਜਦੋਂ ਯੂਕੇ ਦੇ ਮੇਅਰ ਨੇ ਖੁਦ ਬੰਨ੍ਹਵਾਈ 'ਪੇਚਾਂ ਵਾਲੀ ਪੱਗ'

10/24/2019 1:51:47 PM

ਲੰਡਨ (ਬਿਊਰੋ) :  ਲੰਡਨ ਨੇੜੇ ਬੈੱਡਫੋਰਡ ਵਿਚ ਕੈਮਪਸਟਨ ਦੇ ਮੇਅਰ ਕਾਰਲ ਮੇਡਰ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਤਿੰਨ ਦਿਨੀਂ ਸਮਾਰੋਹ ਵਿਚ ਸ਼ਾਮਲ ਹੋਏ। ਇਸ ਸਮਾਰੋਹ ਵਿਚ ਸਿੱਖ ਭਾਈਚਾਰੇ ਦੇ ਇਤਿਹਾਸ ਅਤੇ ਮਹੱਤਵ 'ਤੇ ਇਕ ਜਾਣਕਾਰੀ ਸੈਸ਼ਨ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਸਥਾਨਕ ਭਾਈਚਾਰਿਆਂ ਅਤੇ ਨੇਤਾਵਾਂ ਨੇ ਵੀ ਹਿੱਸਾ ਲਿਆ।

ਦਸਤਾਰ ਜਾਗਰੂਕਤਾ ਸੈਸ਼ਨ ਦੀ ਸ਼ੁਰੂਆਤ ਕਰਨ ਮਗਰੋਂ ਮੇਡਰ ਨੇ ਕਿਹਾ,''ਭਾਵੇਂਕਿ ਹੁਣ ਤੱਕ ਮੈਂ ਸਿੱਖ ਦਸਤਾਰ ਦੀ ਅਸਲੀ ਮਹੱਤਤਾ ਬਾਰੇ ਨਹੀਂ ਜਾਣਦਾ। ਇਹ ਸੈਸ਼ਨ ਸਾਡੇ ਵਰਗੇ ਕਈ ਹੋਰ ਗੈਰ ਸਿੱਖਾਂ ਨੂੰ ਇਸ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਪੂਰੀ ਤਰ੍ਹਾਂ ਜਾਣਨ ਵਿਚ ਮਦਦ ਕਰ ਸਕਦਾ ਹੈ। ਮੈਂ ਹੁਣ ਦਸਤਾਰ ਸਜਾਉਣ ਦੇ ਸ਼ੈਸ਼ਨ ਵਿਚ ਸ਼ਾਮਲ ਹੋਣਾ ਚਾਹੁੰਦਾ ਹਾਂ ਅਤੇ ਇਹ ਦੇਖਣ ਲਈ ਉਤਸੁਕ ਹਾਂ ਕਿ ਮੈਂ ਪੱਗ ਵਿਚ ਕਿਹੋ ਜਿਹਾ ਲਗਾਂਗਾ।''

ਲੰਡਨ ਤੋਂ ਲੱਗਭਗ 100 ਕਿਲੋਮੀਟਰ ਉੱਤਰ ਵਿਚ ਬੈੱਡਫੋਰਡ ਵਿਚ ਗੁਰੂ ਨਾਨਕ ਗੁਰਦੁਆਰਾ ਦੇ ਸਹਿਯੋਗ ਨਾਲ ਸੇਵਾ ਟਰੱਸਟ ਯੂਕੇ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਬਹੁ-ਵਿਸ਼ਵਾਸੀ ਗੱਲਬਾਤ ਸੈਸ਼ਨ ਅਤੇ ਗੁਰੂ ਸਾਹਿਬਾਨ ਦੇ ਜੀਵਨ ਤੇ ਸਿੱਖਿਆਵਾਂ ਨਾਲ ਸਬੰਧਤ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਬੁਲਾਰਿਆਂ ਵਿਚ ਭਾਰਤੀ ਡਿਪਟੀ ਹਾਈ ਕਮਿਸ਼ਨਰ ਚਰਨਜੀਤ ਸਿੰਘ, ਬੈੱਡਪਫੋਰਡਸ਼ਾਇਰ ਦੇ ਡਿਪਟੀ ਲੈਫਟੀਨੈਂਟ ਗੈਰਚ ਰੰਧਾਵਾ ਅਤੇ ਬੈੱਡਫੋਰਡ ਐੱਮ.ਪੀ. ਯਾਸੀਨ ਮੁਹੰਮਦ ਅਤੇ ਬਿਊਰੋ ਕੌਂਸਲਰ ਪ੍ਰਮੁੱਖ ਸਨ।

ਯੂ.ਕੇ. ਸੇਵਾ ਟਰੱਸਟ ਦੇ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਨੇ ਕਿਹਾ,''ਇਸ ਇਤਿਹਾਸਿਕ ਸਮਾਗਮ ਨੇ ਸਾਰੇ ਭਾਈਚਾਰਿਆਂ ਨੂੰ ਇਕੱਠੇ ਕੀਤਾ ਹੈ। ਇਹ ਮੰਦਭਾਗਾ ਹੈ ਕਿ ਅਸੀਂ ਹਾਲੇ ਵੀ ਨਫਰਤੀ ਅਪਰਾਧਾਂ ਅਤੇ ਨਸਲਵਾਦੀ ਹਮਲਿਆਂ ਦੇ ਅਧੀਨ ਹਾਂ। ਸਾਡਾ ਮੰਨਣਾ ਹੈ ਕਿ ਸਿਰਫ ਸਿੱਖਿਆ ਜ਼ਰੀਏ ਹੀ ਸਿੱਖਾਂ ਦੇ ਪੱਗ ਬੰਨ੍ਹਣ ਦੇ ਕਾਰਨਾਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ ਅਤੇ ਸ੍ਰੀ ਗੁਰੂ ਨਾਨਕ ਸਾਹਿਬਾਨ ਦੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੇ ਸੰਦੇਸ਼ ਨੂੰ ਸਾਂਝਾ ਕੀਤਾ ਜਾ ਸਕਦਾ ਹੈ।'' ਸਮਾਗਮ ਵਿਚ ਸ਼ਾਮਲ ਹੋਰ ਬੁਲਾਰਿਆਂ ਵਿਚ ਵਿਆਪਕ ਤੌਰ 'ਤੇ ਬੈੱਡਫੋਰਡ ਸੋਸਾਇਟੀ ਦੇ ਪ੍ਰਧਾਨ ਰਾਜ ਕਟਹਾਨੇ, ਮਾਨਯੋਗ ਕੈਸੈਂਡਰਾ ਹੋਵਜ਼ ਮੈਥੇਡਿਸਟ ਮੰਤਰੀ ਯੂਨੀਵਰਸਿਟੀ ਦੇ ਪ੍ਰਧਾਨ ਅਤੇ ਬੈੱਡਫੋਰਡ ਕੌਂਸਲ ਵਿਸ਼ਵਾਸ ਅਤੇ ਕੁਈਨਜ਼ ਪਾਰਕ ਮਸਜਿਦ ਅਤੇ ਬਹੁ-ਵਿਸ਼ਵਾਸ ਦੇ ਆਸਿਫ ਨਦੀਮ ਸਨ।


Vandana

Content Editor

Related News