ਲੰਡਨ ਦੇ ਸ਼ਾਪਿੰਗ ਸੈਂਟਰ 'ਚ ਹੋਇਆ 'ਐਸਿਡ ਹਮਲਾ', 6 ਲੋਕ ਜ਼ਖਮੀ

09/24/2017 7:54:55 AM

ਲੰਡਨ— ਪੂਰਬੀ ਲੰਡਨ ਦੇ ਇਕ ਸ਼ਾਪਿੰਗ ਸੈਂਟਰ 'ਚ ਸ਼ਨੀਵਾਰ ਸ਼ਾਮ ਲੋਕਾਂ ਦੀ ਭੀੜ੍ਹ 'ਤੇ ਐਸਿਡ ਹਮਲਾ ਹੋਇਆ, ਜਿਸ 'ਚ ਕਰੀਬ 6 ਲੋਕ ਜ਼ਖਮੀ ਹੋ ਗਏ। ਪੁਲਸ ਨੂੰ ਸਟ੍ਰੈਟਫੋਰਡ ਸੈਂਟਰ ਤੋਂ ਸਥਾਨਕ ਸਮੇਂ ਮੁਤਾਬਕ ਸ਼ਾਮ ਕਰੀਬ 8 ਵਜੇ ਫੋਨ ਆਇਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਸ਼ਾਪਿੰਗ ਸੈਂਟਰ ਨੂੰ ਘੇਰ ਲਿਆ।
ਲੰਡਨ ਦੀ ਮੈਟਰੋਪਾਲਿਟਨ ਪੁਲਸ ਨੇ ਇਕ ਬਿਆਨ 'ਚ ਕਿਹਾ, ''ਕੁਝ ਨੌਜਵਾਨਾਂ ਨੇ ਸ਼ਾਪਿੰਗ ਸੈਂਟਰ ਇਲਾਕੇ 'ਚ ਲੋਕਾਂ 'ਤੇ ਖਤਰਨਾਕ ਪਦਾਰਥ ਦਾ ਸਪ੍ਰੈ ਕੀਤਾ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਹਮਲੇ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੌਕੇ 'ਤੇ ਤੁਰੰਤ ਐਮਬੁਲੈਂਸ ਨੂੰ ਬੁਲਾਇਆ ਗਿਆ, ਐਮਬੁਲੈਂਸ ਸਰਵਿਸ ਅਧਿਕਾਰੀ ਪਾਲ ਗਿਬਸਨ ਨੇ ਦੱਸਿਆ ਕਿ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ।