ਗਲਾਸਗੋ ਦੇ ਕੁਈਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ''ਚ ਲੱਗੀ ਅੱਗ

09/16/2020 6:14:15 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਅੱਜ ਸਵੇਰੇ ਗਲਾਸਗੋ ਦੇ ਕੁਈਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ।ਅੱਗ ਲੱਗਣ ਦਾ ਕਾਰਨ ਇਕ ਸਿਗਰਟ ਦੇ ਸੁੱਟੇ ਜਾਣ ਨੂੰ ਮੰਨਿਆ ਜਾ ਰਿਹਾ ਹੈ। ਅੱਗ ਲੱਗਣ ਤੋਂ ਬਾਅਦ ਹਸਪਤਾਲ ਵਿਚਲੇ ਮਰੀਜ਼ਾਂ ਅਤੇ ਸਟਾਫ ਨੂੰ ਬੁੱਧਵਾਰ ਸਵੇਰੇ 9.22 ਵਜੇ ਗਵਨ ਦੇ ਮਹਾਰਾਣੀ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਦੇ ਕਾਰ ਪਾਰਕ ਵੱਲ ਸੁਰੱਖਿਅਤ ਬਾਹਰ ਕੱਢ ਦਿੱਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਧਰਮ ਪਰਿਵਰਤਨ ਮਾਮਲਾ : ਜਗਜੀਤ ਕੌਰ ਦਾ ਪਰਿਵਾਰ ਛੱਡਣਾ ਚਾਹੁੰਦਾ ਹੈ ਪਾਕਿ, ਕੀਤੀ ਇਹ ਅਪੀਲ

ਅੱਗ 'ਤੇ ਕਾਬੂ ਪਾਊਣ ਲਈ ਅੱਧੀ ਦਰਜਨ ਅੱਗ ਬੁਝਾਊ ਦਸਤਿਆਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਗਿਆ ਸੀ, ਪਰ ਸੁਰੱਖਿਆ ਅਮਲੇ ਨੇ ਪਹਿਲਾਂ ਹੀ ਇਮਾਰਤ ਦੇ ਬਾਹਰ ਅੱਗ ਦੀਆਂ ਲਾਟਾਂ ਬੁਝਾ ਦਿੱਤੀਆਂ ਸਨ। ਐਨ.ਐਚ.ਐਸ. ਗ੍ਰੇਟਰ ਗਲਾਸਗੋ ਅਤੇ ਕਲਾਈਡ ਨੇ ਕਿਹਾ ਕਿ ਇਹ ਅੱਗ ਸੰਭਾਵਤ ਤੌਰ 'ਤੇ ਇੱਕ ਸਿਗਰਟ ਦੇ ਕਾਰਨ ਲੱਗੀ ਸੀ। ਇਸ ਸੰਬੰਧ ਵਿੱਚ ਸਕਾਟਿਸ਼ ਫਾਇਰ ਐਂਡ ਬਚਾਉ ਸੇਵਾ ਦੇ ਬੁਲਾਰੇ ਨੇ ਕਿਹਾ ਕਿ ਕਵੀਨ ਅਲੀਜ਼ਾਬੈਥ ਯੂਨੀਵਰਸਿਟੀ ਹਸਪਤਾਲ ਵਿੱਚ ਅੱਗ ਲੱਗਣ ਦੀ ਖ਼ਬਰ ਮਿਲਦੇ ਹੀ ਓਪਰੇਸ਼ਨਜ਼ ਕੰਟਰੋਲ ਨੇ ਦਸਤਿਆਂ ਨੂੰ ਘਟਨਾ ਵਾਲੀ ਥਾਂ 'ਤੇ ਭੇਜ ਦਿੱਤਾ ਸੀ, ਜਿੱਥੇ ਅੱਗ ਬੁਝਾਉਣ ਵਾਲਿਆਂ ਦੀ ਆਮਦ ਤੋਂ ਪਹਿਲਾਂ ਹੀ ਜ਼ਮੀਨੀ ਮੰਜ਼ਲ ਤੇ ਬਾਹਰੀ ਅੱਗ ਬੁਝਾ ਦਿੱਤੀ ਗਈ ਸੀ। ਇਸ ਘਟਨਾ ਨਾਲ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।

Vandana

This news is Content Editor Vandana