ਲੰਡਨ ਵਿਚ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ 100 ਤੋਂ ਵੱਧ ਲੋਕ ਗ੍ਰਿਫਤਾਰ

06/14/2020 10:32:22 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)- ਲੰਡਨ ਵਿੱਚ ਸ਼ਨੀਵਾਰ ਨੂੰ ਇੱਕ ਸੱਜੇ-ਪੱਖੀ ਰੈਲੀ ਦੌਰਾਨ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁਲਸ ਅਤੇ ਨਸਲਵਾਦ ਵਿਰੋਧੀ ਪ੍ਰਦਰਸ਼ਨਕਾਰੀਆਂ ਉੱਤੇ ਹਮਲਾ ਕੀਤਾ ਸੀ। 

ਵਿੰਸਟਨ ਚਰਚਿਲ ਦੇ ਬੁੱਤ ਨੂੰ ਢਾਹੁਣ ਤੋਂ ਬਾਅਦ ਅਤੇ ਬ੍ਰਿਸਟਲ ਵਿੱਚ ਗੁਲਾਮ ਵਪਾਰੀ ਐਡਵਰਡ ਕੋਲਸਟਨ ਦੀ ਮੂਰਤੀ ਨੂੰ ਢਾਹੁਣ ਤੋਂ ਬਾਅਦ ਫੁੱਟਬਾਲ ਦੇ ਪ੍ਰਸ਼ੰਸਕਾਂ, ਬਜ਼ੁਰਗਾਂ ਅਤੇ ਹੋਰ ਸਮੂਹ ਨਸਲਵਾਦ ਵਿਰੋਧੀ ਪ੍ਰਦਰਸ਼ਨਾਂ ਤੋਂ ਯਾਦਗਾਰਾਂ ‘ਬਚਾਉਣ’ ਦੇ ਪੱਖ ਵਿੱਚ ਸਨ। ਬਲੈਕ ਲਾਈਵਜ਼ ਮੈਟਰ (ਬੀ.ਐਲ.ਐਮ.) ਅਤੇ ਫੁੱਟਬਾਲ ਦੇ ਸਮਰਥਕਾਂ ਦਰਮਿਆਨ ਝੜਪਾਂ ਦੇ ਡਰ ਕਾਰਨ ਸ਼ਾਮ 5 ਵਜੇ ਕਰਫਿਊ ਲਗਾਇਆ ਗਿਆ। ਕੁਝ ਪ੍ਰਦਰਸ਼ਨਕਾਰੀ ਨਸਲਵਾਦ ਅਤੇ ਪੁਲਸ ਦੀ ਬੇਰਹਿਮੀ ਦੇ ਵਿਰੋਧ ਵਿੱਚ ਟ੍ਰੈਫਲਗਰ ਚੌਕ ਵਿੱਚ ਸ਼ਾਂਤਮਈ ਢੰਗ ਨਾਲ ਇਕੱਠੇ ਹੋਏ । ਬਾਅਦ ਵਿਚ ਪੁਲਸ ਨੇ ਦੁਪਹਿਰ ਨੂੰ ਦੋਵਾਂ ਸਮੂਹਾਂ ਵਿਚਾਲੇ ਹਿੰਸਕ ਝੜਪਾਂ ਦੀਆਂ ਖਬਰਾਂ ਆਉਣ ਨਾਲ ਨਸਲਵਾਦ ਵਿਰੋਧੀ ਪ੍ਰਦਰਸ਼ਨਕਾਰੀਆਂ ਅਤੇ ਦੂਜੇ ਸਮੂਹ ਨੂੰ ਇਕ ਦੂਜੇ ਤੋਂ ਵੱਖ ਰੱਖਣ ਲਈ ਜੱਦੋ-ਜਹਿਦ ਕੀਤੀ। 
 

PunjabKesari

ਇਸ ਦੌਰਾਨ ਵਾਟਰਲੂ ਸਟੇਸ਼ਨ 'ਤੇ ਹੋਈ ਲੜਾਈ ਵਿਚ ਕਈ ਲੋਕਾਂ ਦੇ ਲਹੂ-ਲੁਹਾਣ ਹੋਣ ਦੀਆਂ ਖਬਰਾਂ ਵੀ ਹਨ।ਲੰਡਨ ਦੇ ਪਾਰਲੀਮੈਂਟ ਸਕੁਏਅਰ ਤੋਂ ਸ਼ਾਮ 5 ਵਜੇ ਤੋਂ ਬਾਅਦ  ਕੁਝ ਪ੍ਰਦਰਸ਼ਨਕਾਰੀਆਂ ਨੂੰ ਛੱਡ ਦਿੱਤਾ ਗਿਆ ਅਤੇ ਪੁਲਸ ਦੀ ਬਹੁਗਿਣਤੀ ਪਿੱਛੇ ਹਟ ਗਈ।  ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਤੋਂ ਬਾਅਦ, ਭੀੜ ਵਾਟਰਲੂ ਸਟੇਸ਼ਨ ਚਲੀ ਗਈ, ਜਿੱਥੇ ਲੜਾਈ ਸ਼ੁਰੂ ਹੋ ਗਈ। ਫਿਰ ਭੀੜ ਦੋ ਹਿੱਸਿਆਂ ਵਿਚ ਵੰਡੀ ਗਈ ਜਦ ਕਿ ਸਟੇਸ਼ਨ ਅਸਥਾਈ ਤੌਰ 'ਤੇ ਤਾਲਾਬੰਦੀ ਵਿੱਚ ਸੀ ਪਰ ਬਾਅਦ ਵਿਚ ਦੁਬਾਰਾ ਖੋਲ੍ਹਿਆ ਗਿਆ।
ਮੈੱਟ ਪੁਲਸ ਕਮਾਂਡਰ ਨੇ ਚਿਤਾਵਨੀ ਦਿੱਤੀ ਸੀ ਕਿ ਅਧਿਕਾਰੀ ਸ਼ਾਮ ਨੂੰ 5 ਵਜੇ ਤੋਂ ਬਾਅਦ ਵੱਡੇ ਸਮੂਹਾਂ ਵਿੱਚ ਇਕੱਠੇ ਹੋਣ ਵਾਲਿਆਂ ਨੂੰ ਗ੍ਰਿਫਤਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਸ਼ਰਤਾਂ ਦਾ ਪਾਲਣ ਨਹੀਂ ਕੀਤਾ ਅਤੇ ਅਧਿਕਾਰੀਆਂ ਤੇ ਹੋਰਾਂ ਦੀ ਸੁਰੱਖਿਆ ਨੂੰ ਜੋਖਮ ਵਿਚ ਪਾ ਦਿੱਤਾ।
 


Sanjeev

Content Editor

Related News