ਲੰਡਨ : ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਖਤਮ, ਕੱਲ ਆਵੇਗਾ ਫੈਸਲਾ

06/11/2019 8:54:20 PM

ਲੰਡਨ— ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾਂ ਰੁਪਏ ਦਾ ਧੋਖਾ ਕਰਨ ਵਾਲਾ ਭਗੌੜਾ ਨੀਰਵ ਮੋਦੀ ਇਸ ਸਮੇਂ ਲੰਡਨ ਦੀ ਜੇਲ 'ਚ ਬੰਦ ਹੈ। ਉਸ ਨੇ ਚੌਥੀ ਵਾਪ ਜ਼ਮਾਨਤ ਦੀ ਅਰਜ਼ੀ ਦਾਖਲ ਕੀਤੀ ਹੈ। ਉਸ ਦੇ ਮਾਮਲੇ 'ਤੇ ਇੰਗਲੈਂਡ ਐਂਡ ਵੈਲਸ ਦੀ ਹਾਈ ਕੋਰਟ ਨੇ ਮੰਗਲਵਾਰ ਨੂੰ ਸੁਣਵਾਈ ਹੋਈ। ਅਦਾਲਤ ਨੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਕੱਲ ਸਵੇਰੇ 10 ਵਜੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ 'ਤੇ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਆਪਣਾ ਫੈਸਲਾ ਸੁਣਾਏਗੀ।

ਮੋਦੀ ਪੱਛਮੀ ਲੰਡਨ ਦੀ ਵੈਂਡਸਵਰਥ ਜੇਲ 'ਚ ਬੰਦ ਹੈ। ਉਸ ਨੂੰ ਆਖਰੀ ਵਾਰ 8 ਮਈ ਨੂੰ ਮੁੱਖ ਜੱਜ ਐਮਾ ਆਰਬੁਥਨੋਟ ਨੇ ਫਲਾਈਟ ਰਿਸਕ ਦੇ ਕਾਰਨ ਜ਼ਮਾਨਤ ਦੇਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕਥਿਤ ਧੋਖਾਧੜੀ ਦਾ ਪੈਮਾਨਾ, ਪੈਸੇ ਤਕ ਪਹੁੰਚ, ਸੰਭਾਵਿਤ ਰੂਪ ਨਾਲ ਗਵਾਹਾਂ ਨੂੰ ਪ੍ਰਭਾਵਿਤ ਕਰਨਾ ਤੇ ਸਬੂਤਾਂ ਨੂੰ ਨਸ਼ਟ ਕਰਨ ਦੇ ਆਧਾਰ 'ਤੇ ਵੀ ਜ਼ਮਾਨਤ ਨਹੀਂ ਦਿੱਤੀ ਗਈ ਸੀ।

Inder Prajapati

This news is Content Editor Inder Prajapati