ਭਾਰਤੀ ਵਿਦਿਆਰਥੀਆਂ ਤੇ ਕੰਪਨੀਆਂ ਦੇ ਪੱਖ ''ਚ ਨਿੱਤਰੇ ਸਾਦਿਕ ਖਾਨ, ਚੁੱਕੀ ਇਹ ਮੰਗ

05/18/2019 7:46:28 PM

ਲੰਡਨ— ਲੰਡਨ ਦੇ ਮੇਅਰ ਸਾਦਿਕ ਖਾਨ ਨੇ ਬ੍ਰਿਟੇਨ ਦੀ ਰਾਜਧਾਨੀ 'ਚ ਸਿੱਧਾ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਨੂੰ ਉਤਸ਼ਾਹਿਤ ਕਰਨ ਲਈ ਭਾਰਤੀ ਕੰਪਨੀਆਂ ਤੇ ਵਿਦਿਆਰਥੀਆਂ ਲਈ ਉਸੇ ਤਰ੍ਹਾਂ ਦੀ ਤਰਜੀਹ ਵਾਲੇ ਨਿਯਮਾਂ ਦੀ ਮੰਗ ਕੀਤੀ ਹੈ, ਜੋ ਚੀਨ ਨੂੰ ਪੇਸ਼ਕਸ਼ ਕੀਤੇ ਗਏ ਹਨ।

ਮੇਅਰ ਨੇ ਨਿਵੇਸ਼ ਵਧਾਉਣ ਤੇ ਭਾਰਤ ਤੋਂ ਲੰਡਨ ਆਉਣ ਵਾਲੇ ਵਿਦਿਆਰਥੀਆਂ ਦਾ ਰਾਹ 'ਚ ਬ੍ਰਿਟਿਸ਼ ਸਰਕਾਰ ਦੀ ਇਮੀਗ੍ਰੇਸ਼ਨ ਨੀਤੀਆਂ ਦੀ ਰੁਕਾਵਟ ਹੋਣ ਨੂੰ ਲੈ ਕੇ ਉਸ ਦੀ ਨਿੰਦਾ ਕੀਤੀ ਤੇ 'ਲੰਡਨ ਖੁੱਲ੍ਹਾ ਹੈ' ਦਾ ਸੰਦੇਸ਼ ਦਿੱਤਾ। ਖਾਨ ਨੇ ਸ਼ੁੱਕਰਵਾਰ ਸ਼ਾਮ ਏਸ਼ੀਅਨ ਵਾਈਸ ਚੈਰਿਟੀ ਅਵਾਰਡ ਅੰਦਰ ਕਿਹਾ ਕਿ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲਣਾ ਹੋਵੇਗਾ, ਇਸ ਨੂੰ ਇਥੇ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਤੇ ਕਾਰੋਬਾਰੀ ਲੋਕਾਂ ਦੇ ਲਈ ਆਸਾਨ ਬਣਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਚੀਨ ਲਈ ਰਾਹ ਆਸਾਨ ਕਰਨ ਨੂੰ ਲੈ ਕੇ ਕੁਝ ਬਦਲਾਅ ਕੀਤੇ ਹਨ, ਜਿਸ ਦਾ ਉਹ ਸਵਾਗਤ ਕਰਦੇ ਹਨ ਪਰ ਭਾਰਤ ਵੀ ਇਸੇ ਤਰ੍ਹਾਂ ਦੀ ਤਰਜੀਹ ਵਾਲੇ ਵਿਵਹਾਰ ਦਾ ਹੱਕਦਾਰ ਹੈ। 

ਉਨ੍ਹਾਂ ਕਿਹਾ ਕਿ ਮੈਂ ਚਿੰਤਤ ਹਾਂ ਕਿਉਂਕਿ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਚੱਲਦੇ ਅਸੀਂ ਕਈ ਚੰਗੇ ਵਿਦਿਆਰਥੀਆਂ ਖਾਸਕਰਕੇ ਚੰਗੇ ਭਾਰਤੀ ਵਿਦਿਆਰਥੀਆਂ ਨੂੰ ਲੰਡਨ ਆਉਂਦੇ ਨਹੀਂ ਦੇਖ ਰਹੇ ਹਾਂ। ਜ਼ਿਕਰਯੋਗ ਹੈ ਕਿ ਚੀਨ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਲਈ ਬ੍ਰਿਟਿਸ਼ ਵਿਦਿਆਰਥੀ ਵੀਜ਼ਾ ਬਿਨੈਕਾਰ ਦੇ ਨਿਯਮ ਨੂੰ ਆਸਾਨ ਕੀਤਾ ਗਿਆ ਹੈ।

Baljit Singh

This news is Content Editor Baljit Singh