ਲੰਡਨ ''ਚ ਸਫਰ ਤੇ ਸ਼ਾਪਿੰਗ ਦੌਰਾਨ ਮਾਸਕ ਪਾਉਣਾ ਲਾਜ਼ਮੀ, ਮੇਅਰ ਨੇ ਜਾਰੀ ਕੀਤਾ ਹੁਕਮ

04/17/2020 5:38:06 PM

ਲੰਡਨ- ਦੂਜੇ ਦੇਸ਼ਾਂ ਵਿਚ ਮਾਸਕ ਪਾਉਣ ਨਾਲ ਇਨਫੈਕਸ਼ਨ ਦੀ ਇਸ ਮਹਾਮਾਰੀ ਵਿਚ ਕਮੀ ਨੂੰ ਦੇਖਦੇ ਹੋਏ ਲੰਡਨ ਵਿਚ ਵੀ ਮਾਸਕ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਇਥੋਂ ਦੇ ਮੇਅਰ ਸਾਦਿਕ ਖਾਨ ਨੇ ਸ਼ੁੱਕਰਵਾਰ ਨੂੰ ਬ੍ਰਿਟਿਸ਼ ਸਰਕਾਰ ਦੇ ਹੁਕਮ 'ਤੇ ਲੋਕਾਂ ਲਈ 'ਮਾਸਕ' ਪਾਉਣਾ ਲਾਜ਼ਮੀ ਕੀਤਾ ਹੈ। ਕੋਰੋਨਾਵਾਇਰਸ ਨਾਲ ਜੰਗ ਵਿਚ ਬਚਾਅ ਦੇ ਲਈ ਹਥਿਆਰ ਦੇ ਤੌਰ 'ਤੇ ਮਾਸਕ, ਸੈਨੀਟਾਈਜ਼ਰ ਤੇ ਸਰੀਰਕ ਦੂਰੀ ਨੂੰ ਅਪਣਾਉਣਾ ਤਰਜੀਹਾਂ ਵਿਚ ਸ਼ਾਮਲ ਹੈ।

ਇਹ ਹੁਕਮ ਸ਼ਾਪਿੰਗ ਕਰਨ ਵਾਲਿਆਂ ਤੇ ਰਾਜਧਾਨੀ ਵਿਚ ਸਫਰ ਕਰ ਰਹੇ ਲੋਕਾਂ 'ਤੇ ਸਖਤੀ ਨਾਲ ਲਾਗੂ ਹੈ। ਮੇਅਰ ਨੇ ਦੱਸਿਆ ਕਿ ਪੂਰੀ ਦੁਨੀਆ ਤੋਂ ਮਿਲ ਰਹੇ ਸਬੂਤਾਂ ਮੁਤਾਬਕ, ਮਾਸਕ ਪਾਉਣ ਨਾਲ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ 'ਤੇ ਰੋਕ ਲੱਗੀ ਹੈ। ਨਿਊਯਾਰਕ ਵਿਚ ਲੋਕਾਂ ਨੂੰ ਮਾਸਕ ਜਾਂ ਫਿਰ ਇਸ ਦੀ ਥਾਂ ਕਿਸੇ ਵੀ ਕੱਪੜੇ ਦੀ ਵਰਤੋਂ ਕਰ ਮੂੰਹ ਤੇ ਨੱਕ ਢੱਕਣ ਦੇ ਲਈ ਕਿਹਾ ਗਿਆ ਹੈ। ਮੇਅਰ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਅਜਿਹੇ ਹਾਲਾਤ ਵਿਚ ਜਿਥੇ ਸਰੀਰਕ ਦੂਰੀ ਬਰਕਰਾਰ ਰੱਖਣਾ ਮੁਮਕਿਨ ਨਹੀਂ, ਜਿਵੇਂ ਪਬਲਿਕ ਟ੍ਰਾਂਸਪੋਰਟ ਜਾਂ ਦੁਕਾਨਾਂ ਵਿਚ, ਉਥੇ ਫੇਸ ਕਵਰ ਕਰਨ ਲਈ ਮਾਸਕ, ਸਕਾਰਫ ਆਦੀ ਦੀ ਵਰਤੋਂ ਕਰੋ।

ਯੂਨਾਈਟਿਡ ਕਿੰਗਡਮ ਵਿਚ ਜਾਰੀ ਗਾਈਡਲਾਈਨ ਵਿਚ ਫੇਸ ਮਾਸਕ ਪਾਉਣ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਮੇਅਰ ਨੇ ਕਿਹਾ ਕਿ ਇਸ ਨੂੰ ਬਦਲਣਾ ਹੋਵੇਗਾ। ਬ੍ਰਿਟੇਨ ਦੇ ਲਾਕਡਾਊਨ ਦੀ ਮਿਆਦ ਨੂੰ ਤਿੰਨ ਹਫਤਿਆਂ ਲਈ ਹੋਰ ਵਧਾਇਆ ਗਿਆ ਹੈ। ਵੀਰਵਾਰ ਤੱਕ ਇਸ ਮਹਾਮਾਰੀ ਦੇ ਕਾਰਣ ਮਰਨ ਵਾਲਿਆਂ ਦੀ ਗਿਣਤੀ 13,729 ਹੋ ਗਈ ਉਥੇ ਹੀ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਨੇ ਚਿਤਾਵਨੀ ਦਿੱਤੀ ਕਿ ਦੇਸ਼ ਯੂਰਪ ਦੀ ਸਭ ਤੋਂ ਪ੍ਰਭਾਵਿਤ ਥਾਂ ਬਣ ਜਾਵੇਗਾ।

Baljit Singh

This news is Content Editor Baljit Singh