ਬਰਤਾਨੀਆ ''ਚ ਕੋਰੋਨਾ ਦੇ ਚਲਦਿਆਂ ਬਿਨਾਂ ਚੈਕਅੱਪ ਦੇ ਵੱਡੀ ਗਿਣਤੀ ''ਚ ਲੋਕ ਹੋਏ ਦਾਖਲ

05/06/2020 4:16:20 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਕਰਕੇ ਲਾਕਡਾਊਨ ਤੋਂ ਪਹਿਲਾਂ ਦੇ ਸਮੇਂ ਦੌਰਾਨ ਹਵਾਈ ਯਾਤਰਾ ਜਾਂ ਸਮੁੰਦਰ ਰਾਹੀਂ 18.1 ਮਿਲੀਅਨ ਲੋਕਾਂ ਨੇ ਦੇਸ਼ ਦੀ ਯਾਤਰਾ ਕੀਤੀ ਅਤੇ ਉਨ੍ਹਾਂ ਵਿੱਚੋ ਸਿਰਫ ਚਾਰ ਉਡਾਣਾਂ ਦੇ ਯਾਤਰੀਆਂ ਨੂੰ ਹੀ ਸਰਕਾਰੀ ਕੁਆਰੰਟੀਨ ਸਹੂਲਤਾਂ ਵਿਚ ਲਿਜਾਇਆ ਗਿਆ। ਉਨ੍ਹਾਂ ਵਿਚ ਉਸ ਸਮੇਂ ਦੇ ਵਾਇਰਸ ਕੇਂਦਰ ਵੁਹਾਨ ਦੀਆਂ ਤਿੰਨ ਉਡਾਣਾਂ ਅਤੇ ਜਾਪਾਨ ਤੋਂ ਇਕ ਯਾਤਰੀ ਸਮੁੰਦਰੀ ਜਹਾਜ਼ ਦੇ ਸਵਾਰ ਸਨ।

ਪੜ੍ਹੋ ਇਹ ਅਹਿਮ ਖਬਰ- ਵੱਡਾ ਖੁਲਾਸਾ, ਈਰਾਨ ਦੀ ਇਕ ਏਅਰਲਾਈਨ ਨੇ ਕਈ ਦੇਸ਼ਾਂ 'ਚ ਫੈਲਾਇਆ ਕੋਰੋਨਾ

ਜਿਹਨਾਂ ਵਿੱਚੋ ਸਿਰਫ 273 ਵਿਅਕਤੀਆ ਨੂੰ ਸੰਭਾਵਿਤ ਕੋਰੋਨਾਵਾਇਰਸ ਦੇ ਕਾਰਨ ਅਲੱਗ ਕਰ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਸੰਭਾਵਤ ਤੌਰ 'ਤੇ ਯੂਕੇ ਵਿੱਚ ਪਹੁੰਚ ਗਏ ਅਤੇ ਇਹਨਾਂ ਨੇ ਸਮਾਜਿਕ ਦੂਰੀਆਂ ਦੀ ਕੋਈ ਪਾਲਣਾ ਨਹੀਂ ਕੀਤੀ। ਅੱਜ ਵੀ ਯੂਕੇ ਵਿੱਚ ਯਾਤਰੀਆਂ ਨੂੰ ਕੁਆਰੰਟੀਨ ਵਿੱਚ ਜਾਣ ਲਈ ਨਹੀਂ ਕਿਹਾ ਜਾਂਦਾ ਹੈ ਅਤੇ ਉਹ ਸਕ੍ਰੀਨਿੰਗ ਪ੍ਰਕਿਰਿਆਵਾਂ ਦੇ ਅਧੀਨ ਵੀ ਨਹੀਂ ਹੁੰਦੇ, ਹਾਲਾਂਕਿ ਯੂਕੇ ਦੇ ਅਧਿਕਾਰੀ ਵਾਇਰਸ ਦੇ ਫੈਲਣ ਨੂੰ ਘੱਟ ਕਰਨ ਦੇ ਲਈ ਦੇਸ਼ ਵਿੱਚ ਪਹੁੰਚ ਰਹੇ ਵੱਖਰੇ ਲੋਕਾਂ ਨੂੰ ਸਰਗਰਮੀ ਨਾਲ ਵੇਖ ਰਹੇ ਹਨ।


Vandana

Content Editor

Related News