ਸ਼ਖਸ ਨੇ ਘਰ ਦੇ ਵਿਹੜੇ 'ਚ ਕੀਤੀ ਮੈਰਾਥਨ, ਕੋਰੋਨਾ ਫੰਡ ਲਈ ਜੁਟਾਏ 17 ਲੱਖ ਰੁਪਏ

04/02/2020 5:54:06 PM

ਲੰਡਨ (ਬਿਊਰੋ): ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਕਾਇਮ ਕੀਤਾ ਹੋਇਆ ਹੈ। ਮਰੀਜ਼ਾਂ ਦਾ ਇਲਾਜ ਕਰਨ ਲਈ ਅਤੇ ਲੋਕਾਂ ਨੂੰ ਮਦਦ ਪਹੰਚਾਉਣ ਲਈ ਹਰ ਕੋਈ ਆਪਣੇ-ਆਪਣੇ ਪੱਧਰ 'ਤੇ ਕੋਸ਼ਿਸ਼ ਕਰ ਰਿਹਾ ਹੈ। ਕੋਈ ਰਾਸ਼ੀ ਦਾਨ ਕਰ ਰਿਹਾ ਹੈ ਤਾਂ ਕੋਈ ਖਾਣ-ਪੀਣ ਜਿਹੇ ਸਾਮਾਨ ਤੋਂ ਲੈ ਕੇ ਹੋਰ ਲੋੜੀਂਦੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਾਉਣ ਲਈ ਅੱਗੇ ਆ ਰਿਹਾ ਹੈ। ਇਸ ਵਿਚ ਇਕ ਸ਼ਖਸ ਨੇ ਕੋਰੋਨਾ ਪੀੜਤਾਂ ਲਈ ਫੰਡ ਜੁਟਾਉਣ ਦੇ ਨਾਲ-ਨਾਲ ਆਪਣੀ ਮੈਰਾਥਨ ਨੂੰ ਪੂਰਾ ਕਰਨ ਦਾ ਕੰਮ ਇਕੱਠਿਆਂ ਕੀਤਾ। 

ਘਰ ਵਿਚ ਫਸੇ ਹੋਣ ਕਾਰਨ ਇਹ ਬ੍ਰਿਟਿਸ਼ ਵਿਅਕਤੀ ਘਰ ਦੇ ਬਾਹਰ ਮੈਰਾਥਨ ਤਾਂ ਨਹੀਂ ਕਰ ਪਾ ਰਿਹਾ ਸੀ ਪਰ ਆਪਣੇ ਘਰ ਦੇ ਪਿੱਛੇ ਵਿਹੜੇ ਵਿਚ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਵਾਲਾ ਕੋਈ ਨਹੀਂ ਸੀ। ਸਾਬਕਾ ਪੇਸ਼ੇਵਰ ਜੈਵਲਿਨਰਜ਼ ਜੇਮਜ਼ ਕੈਂਪਬੇਲ ਨੇ ਬੁੱਧਵਾਰ ਨੂੰ ਆਪਣਾ 32 ਵਾਂ ਜਨਮਦਿਨ ਘਰ ਦੇ ਪਿੱਛੇ 6 ਮੀਟਰ (20 ਫੁੱਟ) ਦੀ ਦੂਰੀ 'ਤੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਇਕ ਮੈਰਾਥਨ ਦੌੜਦੇ ਹੋਏ ਪੂਰਾ ਕੀਤਾ। ਉਹਨਾਂ ਨੇ ਟਵਿੱਟਰ 'ਤੇ ਲਿਖਿਆ ਸੀ ਕਿ ਜੇਕਰ ਉਹਨਾਂ ਦੇ ਮੈਸੇਜ ਨੂੰ 10,000 ਰੀਟਵੀਟ ਮਿਲਦੇ ਹਨ ਤਾਂ ਉਹ ਮੈਰਾਥਨ ਦੌੜਨਗੇ।

 

ਜਦੋਂ ਕੈਂਪਬੇਲ ਮੈਰਾਥਨ ਲਈ ਦੌੜ ਰਹੇ ਸਨ ਤਾਂ ਇਸ ਦੌਰਾਨ ਉਹ ਕੋਰੋਨਾਵਾਇਰਸ ਮਹਾਮਾਰੀ ਨਾਲ ਲੜਨ ਵਿਚ ਮਦਦ ਕਰਨ ਲਈ ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ਲਈ ਫੰਡ ਵੀ ਜੁਟਾ ਰਹੇ ਸਨ। ਕਰੀਬ 5 ਘੰਟੇ ਦੀ ਮੈਰਾਥਨ ਦੀ ਦੌੜ ਦੀ ਸਮੇਂ ਉਹਨਾਂ ਨੇ ਇਸ ਨੇਕ ਕੰਮ ਲਈ 18 ਹਜ਼ਾਰ ਪੌਂਡ (17 ਲੱਖ ਤੋਂ ਵਧੇਰੇ ਰਾਸ਼ੀ) ਜੁਟਾ ਲਏ ਸੀ। ਉਹਨਾਂ ਦੀ ਕੋਸ਼ਿਸ਼ ਨੂੰ #6metregardenmarathon ਦੇ ਰੂਪ ਵਿਚ ਲੇਬਲ ਕੀਤਾ ਗਿਆ ਸੀ ਜਿਸ ਨੂੰ ਲਾਈਵ-ਸਟ੍ਰੀਮ ਕੀਤਾ ਗਿਆ ਸੀ। ਉਹਨਾਂ ਨੂੰ ਦੇਖਣ ਵਾਲਿਆਂ ਵਿਚ ਇੰਗਲੈਂਡ ਦੇ ਸਾਬਕਾ ਫੁੱਟਬਾਲਰ ਜਓਫ ਹਸਰਟ ਵੀ ਸਨ। ਗੁਆਂਢੀਆਂ ਨੇ ਕੈਂਪਬੇਲ ਨੂੰ ਉਤਸ਼ਾਹਿਤ ਕਰਨ ਲਈ ਉਹਨਾਂ ਦੇ ਘਰ ਦੇ ਵਿਹੜੇ ਦੀ ਵਾੜ 'ਤੇ ਆਪਣਾ ਸਿਰ ਰੱਖ ਦਿੱਤਾ ਸੀ। ਕੈਂਪਬੇਲ 6 ਮੀਟਰ ਦੇ ਹਿੱਸੇ ਵਿਚ ਘਾਹ ਦੇ ਇਕ ਟੁੱਕੜੇ, ਕੁਝ ਪੱਥਰਾਂ ਅਤੇ ਇਕ ਛੋਟੇ ਵਿਹੜੇ ਵਿਚ ਦੌੜੇ। ਉਹਨਾਂ ਨੇ ਗਣਨਾ ਕੀਤੀ ਸੀ ਕਿ 42.2 ਕਿਲੋਮੀਟਰ ਤੱਕ ਪਹੁੰਚਣ ਲਈ ਉਹਨਾਂ ਨੂੰ ਆਪਣੇ ਵਿਹੜੇ ਨੂੰ ਘੱਟੋ-ਘੱਟੋ 7 ਹਜ਼ਾਰ ਵਾਰ ਪਾਰ ਕਰਨਾ ਹੋਵੇਗਾ।

Vandana

This news is Content Editor Vandana