ਲੰਡਨ ਦੀ ਮਾਡਲ ਨੂੰ ਇਟਲੀ ''ਚ ਵੇਚਣ ਦੀ ਤਿਆਰੀ ''ਚ ਸਨ ਅਗਵਾਕਰਤਾ

02/10/2018 3:19:11 PM

ਮਿਲਾਨ(ਬਿਊਰੋ)— ਪਿਛਲੇ ਸਾਲ ਇਟਲੀ ਦੇ ਮਿਲਾਨ ਤੋਂ ਅਗਵਾ ਕੀਤੀ ਗਈ ਬ੍ਰਿਟਿਸ਼ ਮਾਡਲ ਨੂੰ ਅਗਵਾਕਰਤਾ ਸੈਕਸ ਸਲੇਵ ਬਣਾਉਣ ਵਾਲੇ ਸਨ। ਪੁਲਸ ਨੇ ਦੱਸਿਆ ਕਿ ਅਗਵਾਕਰਤਾ ਉਸ ਨੂੰ ਸੈਕਸ ਸਲੇਵ ਦੇ ਤੌਰ 'ਤੇ ਆਨਲਾਈਨ ਵੇਚਣ ਵਾਲੇ ਸਨ। ਉਹ ਲੱਗਭਗ 2 ਕਰੋੜ ਵਿਚ ਇੰਟਰਨੈਟ 'ਤੇ ਮਾਡਲ ਨੂੰ ਵੇਚਣ ਦੀ ਤਿਆਰ ਕਰ ਰਹੇ ਸਨ। ਇਸ ਲਈ ਉਨ੍ਹਾਂ ਨੇ ਲੜਕੀ ਨੂੰ ਗੱਲਾਂ ਵਿਚ ਲਗਾ ਕੇ ਲੰਡਨ ਤੋਂ ਮਿਲਾਨ ਬੁਲਾਇਆ ਅਤੇ ਫਿਰ ਉਸ ਨੂੰ ਟੈਚੀ ਵਿਚ ਬੰਦ ਕਰ ਦਿੱਤਾ। ਦੱਸਣਯੋਗ ਹੈ ਕਿ ਦੋਵਾਂ ਅਗਵਾ ਕਰਤਾਵਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ 'ਤੇ ਕਾਰਵਾਈ ਚੱਲ ਰਹੀ ਹੈ।
ਨਸ਼ੇ ਦਾ ਇੰਜੈਕਸ਼ਨ ਦੇ ਕੇ ਕੀਤਾ ਟੈਚੀ ਵਿਚ ਬੰਦ—
20 ਸਾਲਾਂ ਬ੍ਰਿਟਿਸ਼ ਮਾਡਲ ਕਲੋਈ ਆਈਲਿੰਗ ਨੂੰ ਪਿਛਲੇ ਸਾਲ ਅਗਵਾ ਕੀਤਾ ਗਿਆ ਸੀ। ਕਲੋਈ ਨੇ ਦੱਸਿਆ ਕਿ ਝੂਠੇ ਫੋਟੋਸ਼ੂਟ ਦੇ ਬਹਾਨੇ ਅਗਵਾਕਰਤਾਵਾਂ ਨੇ ਉਸ ਨੂੰ ਲੰਡਨ ਤੋਂ ਮਿਲਾਨ ਸੱਦਿਆ ਅਤੇ ਫਿਰ ਉਸ ਨੂੰ ਨਸ਼ੇ ਦਾ ਇੰਜੈਕਸ਼ਨ ਦੇ ਕੇ ਅਗਵਾ ਕਰ ਲਿਆ। ਜਿਸ ਤੋਂ ਬਾਅਦ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਇਕ ਟੈਚੀ ਵਿਚ ਬੰਦ ਕਰ ਦਿੱਤਾ ਗਿਆ ਸੀ।
2 ਕਰੋੜ ਵਿਚ ਸੈਕਸ ਸਲੇਵ ਬਣਾ ਕੇ ਵੇਚਣ ਦੀ ਸੀ ਯੋਜਨਾ—
ਪੁਲਸ ਨੇ ਦੱਸਿਆ ਕਿ ਕਲੋਈ ਨੂੰ ਡਰੱਗ ਦੇ ਇੰਜੈਕਸ਼ਨ ਦਿੱਤੇ ਗਏ ਸਨ। ਅਗਵਾਕਰਤਾਵਾਂ ਨੇ ਉਸ ਨੂੰ ਟੈਚੀ ਵਿਚ ਬੰਦ ਕੀਤਾ ਹੋਇਆ ਸੀ ਅਤੇ ਉਹ ਕਲੋਈ ਨੂੰ ਇੰਟਰਨੈਟ 'ਤੇ ਸੈਕਸ ਸਲੇਵ ਦੇ ਤੌਰ 'ਤੇ ਲੱਗਭਗ 2 ਕਰੋੜ ਰੁਪਏ ਵਿਚ ਵੇਚਣ ਵਾਲੇ ਸਨ ਪਰ ਅੰਗ੍ਰੇਜ਼ੀ ਮੀਡੀਆ ਮੁਤਾਬਕ ਅਗਵਾਕਰਤਾਵਾਂ ਨੇ ਕਲੋਈ ਨੂੰ ਇਸ ਲਈ ਛੱਡ ਦਿੱਤਾ, ਕਿਉਂਕਿ ਉਸ ਦਾ 2 ਸਾਲ ਇਕ ਬੇਟਾ ਹੈ।
ਪੁਲਸ ਨੇ ਕੀਤਾ ਦੋਵਾਂ ਨੂੰ ਗ੍ਰਿਫਤਾਰ—
ਇਸ ਤੋਂ ਬਾਅਦ ਇਟਲੀ ਪੁਲਸ ਨੇ ਕਲੋਈ ਨੂੰ ਬ੍ਰਿਟਿਸ਼ ਵਣਜ ਦੂਤਘਰ ਦੇ ਹਵਾਲੇ ਕਰ ਦਿੱਤਾ ਸੀ। ਉਸ ਦੇ ਦੋਵੇਂ ਅਗਵਾਕਰਤਾ Lukasz Pawel Herba ਅਤੇ Michal Konrad Herba ਨੂੰ ਪੁਲਸ ਨੇ ਪਿਛਲੇ ਸਾਲ ਗ੍ਰਿਫਤਾਰ ਕੀਤਾ ਸੀ। ਜਿੱਥੇ Lukasz Pawel Herba 'ਤੇ ਇਟਲੀ ਵਿਚ ਕਾਰਵਾਈ ਚੱਲ ਰਹੀ ਹੈ, ਉਥੇ ਹੀ Michal ਨੂੰ ਬ੍ਰਿਟੇਨ ਵਿਚ ਗ੍ਰਿਫਤਾਰ ਕੀਤਾ ਗਿਆ ਸੀ। Michal Konrad 8erba  ਨੂੰ ਇਟਲੀ ਲਿਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।