ਲੰਡਨ ਬ੍ਰਿਜ ਹਮਲੇ ਦੇ ਦੋਸ਼ੀ ਨੂੰ ਪੀਓਕੇ ਵਿਚ ਕੀਤਾ ਦਫਨ

12/07/2019 8:57:48 PM

ਇਸਲਾਮਾਬਾਦ- ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿਚ ਬੀਤੇ ਦਿਨੀਂ ਹਮਲੇ ਦੌਰਾਨ ਮਾਰੇ ਗਏ ਅੱਤਵਾਦੀ ਉਸਮਾਨ ਖਾਨ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਉਸ ਦੇ ਜੱਦੀ ਪਿੰਡ ਵਿਚ ਦਫਨਾਇਆ ਗਿਆ ਹੈ। ਮੀਡੀਆ ਵਲੋਂ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।

ਪਾਕਿਸਤਾਨ ਇੰਟਰਨੈਸ਼ਨਲ ਏਅਰਲੀਨਸ ਦੇ ਮਹਾ ਪ੍ਰਬੰਧਕ ਅਬਦੁਲ ਹਫੀਜ਼ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਖਾਨ ਦੀ ਲਾਸ਼ ਲੰਡਨ ਤੋਂ ਜਹਾਜ਼ ਰਾਹੀਂ ਇਸਲਾਮਾਬਾਦ ਲਿਆਂਦਾ ਗਿਆ ਤੇ ਸ਼ੁੱਕਰਵਾਰ ਨੂੰ ਉਸ ਦੇ ਪਰਿਵਾਰ ਵਾਲਿਆਂ ਸੌਂਪਿਆ ਦਿੱਤਾ ਗਿਆ। ਡਾਨ ਮੁਤਾਬਕ ਪਰਿਵਾਰ ਵਾਲੇ ਖਾਨ ਦੀ ਲਾਸ਼ ਪੀਓਕੇ ਦੇ ਕੋਟਲੀ ਲਿਆਂਦੀ ਗਈ ਤੇ ਸ਼ੁੱਕਰਵਾਰ ਸ਼ਾਮ ਨੂੰ ਉਸ ਨੂੰ ਦਫਨਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 28 ਸਾਲਾ ਖਾਨ ਨੇ 29 ਨਵੰਬਰ ਨੂੰ ਲੰਡਨ ਬ੍ਰਿਜ 'ਤੇ ਅੱਤਵਾਦੀ ਹਮਲਾ ਕਰਕੇ ਦੋ ਲੋਕਾਂ ਨੂੰ ਚਾਕੂ ਮਾਰ ਦਿੱਤਾ ਸੀ। ਬਾਅਦ ਵਿਚ ਉਸ ਦੀ ਪਛਾਣ ਲੰਡਨ ਸਟਾਕ ਐਕਸਚੇਂਜ 'ਤੇ ਬੰਬ ਧਮਾਕੇ ਦੀ ਸਾਜ਼ਿਸ਼ ਰਚਣ ਤੇ ਪੀਓਕੇ ਸਥਿਤ ਆਪਣੀ ਜ਼ਮੀਨ 'ਤੇ ਅੱਤਵਾਦੀ ਸਿਖਲਾਈ ਕੈਂਪ ਚਲਾਉਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਵਿਅਕਤੀ ਦੇ ਰੂਪ ਵਿਚ ਕੀਤੀ ਗਈ, ਜਿਸ ਨੂੰ ਸੱਤ ਸਾਲ ਪਹਿਲਾਂ ਕੈਦ ਦੀ ਸਜ਼ਾ ਹੋਈ ਸੀ। ਖਾਨ ਨੇ ਬ੍ਰਿਟਿਸ਼ ਸੰਸਦ 'ਤੇ ਮੁੰਬਈ ਜਿਹਾ ਹਮਲਾ ਕਰਨ ਦੀ ਚਰਚਾ ਕੀਤੀ ਸੀ। ਬ੍ਰਿਟਿਸ਼ ਜੱਜ ਨੇ 2012 ਵਿਚ ਅੱਤਵਾਦ ਦੇ ਮਾਮਲੇ ਵਿਚ ਉਸ ਨੂੰ ਸਜ਼ਾ ਸੁਣਾਈ ਸੀ ਤੇ ਪਿਛਲੇ ਸਾਲ ਦਸੰਬਰ ਵਿਚ ਉਸ ਨੂੰ ਪੇਰੋਲ 'ਤੇ ਰਿਹਾਅ ਕੀਤਾ ਗਿਆ ਸੀ ਤੇ ਇਲੈਕਟ੍ਰਾਨਿਕ ਟੈਗ ਦੇ ਰਾਹੀਂ ਉਸ ਦੀ ਨਿਗਰਾਨੀ ਕੀਤੀ ਜਾ ਰਹੀ ਸੀ।

Baljit Singh

This news is Content Editor Baljit Singh