30,000 ਫੁੱਟ ''ਤੇ ਉੱਡਦੇ ਜਹਾਜ਼ ''ਚ ਗੁੱਥਮ-ਗੁੱਥੀ ਹੋਏ ਪਤੀ-ਪਤਨੀ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ (ਦੇਖੋ ਤਸਵੀਰਾਂ)

01/16/2017 11:06:33 AM

ਲੰਡਨ— ਪਤੀ-ਪਤਨੀ ਦੇ ਰਿਸ਼ਤੇ ਵਿਚ ਜਿੱਥੇ ਪਿਆਰ ਹੁੰਦਾ ਹੈ, ਉੱਥੇ ਤਕਰਾਰ ਵੀ ਹੁੰਦੀ ਹੈ ਪਰ ਜਦੋਂ ਇਹ ਤਕਰਾਰ ਲੋਕਾਂ ਦੇ ਸਾਹਮਣੇ 30,000 ਫੁੱਟ ਦੀ ਉੱਚਾਈ ''ਤੇ ਉੱਡਦੇ ਜਹਾਜ਼ ਵਿਚ ਹੋਵੇ ਤਾਂ ਕੀ ਕਹੋਗੇ। ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਬੇਰੂਤ ਤੋਂ ਲੰਡਨ ਦੀ ਉਡਾਣ ਭਰਨ ਵਾਲੇ ਮਿਡਲ ਈਸਟ ਏਅਰਲਾਈਨ ਦੇ ਜਹਾਜ਼ ਵਿਚ। 30,000 ਫੁੱਟ ਦੇ ਉੱਚਾਈ ''ਤੇ ਉੱਡ ਰਹੇ ਇਸ ਜਹਾਜ਼ ਵਿਚ ਅਚਾਨਕ ਇਕ ਬਜ਼ੁਰਗ ਜੋੜੇ ਦਾ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਝਗੜਾ ਇੰਨਾਂ ਵਧ ਗਿਆ ਕਿ ਉਹ ਇਕ-ਦੂਜੇ ਨੂੰ ਗਾਲ੍ਹਾਂ ਕੱਢਣ ਲੱਗ ਪਏ। ਇਸ ਦੌਰਾਨ ਲੋਕਾਂ ਨੇ ਵਿਚ-ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੁਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਵੀ ਕੁਟਾਪਾ ਚਾੜ੍ਹ ਦਿੱਤਾ। ਜਹਾਜ਼ ਦੇ ਚਾਲਕ ਦਲ ਦੇ ਲੋਕ ਪਤੀ-ਪਤਨੀ ਨੂੰ ਸ਼ਾਂਤ ਕਰਵਾਉਣ ਆਏ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਵੀ ਧੱਕਾ ਦੇ ਦਿੱਤਾ। ਬਜ਼ੁਰਗ ਵਿਅਕਤੀ ਏਅਰ ਹੋਸਟੇਜ਼ ''ਤੇ ਵੀ ਆਪਣਾ ਗੁੱਸਾ ਕੱਢਣ ਲੱਗਾ। ਹਾਲਾਤ ਇਹ ਬਣ ਗਏ ਕਿ ਜਹਾਜ਼ ਦੇ ਪਾਇਲਟ ਨੂੰ ਝਗੜੇ ਨੂੰ ਰੁਕਵਾਉਣ ਲਈ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸਤਾਂਬੁਲ ਹਵਾਈ ਅੱਡੇ ''ਤੇ ਜਹਾਜ਼ ਨੂੰ ਲੈਂਡ ਕਰਵਾ ਕੇ ਸੁਰੱਖਿਆ ਗਾਰਡਾਂ ਨੇ ਬਜ਼ੁਰਗ ਨੂੰ ਜ਼ਬਰਦਸਤੀ ਜਹਾਜ਼ ''ਚੋਂ ਉਤਾਰਿਆ।

Kulvinder Mahi

This news is News Editor Kulvinder Mahi