ਲੰਡਨ ''ਚ ਬਣ ਰਿਹੈ ਦੁਨੀਆ ਦਾ ਸਭ ਤੋਂ ਮਹਿੰਗਾ ਦੂਤਘਰ

09/23/2017 7:33:50 PM

ਲੰਡਨ — ਅਮਰੀਕਾ ਹੁਣ ਆਪਣੇ ਦੂਤਘਰਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੋ ਗਿਆ ਹੈ। ਇਸ ਦੇ ਤਹਿਤ ਲੰਡਨ 'ਚ ਉਹ ਆਪਣੇ ਦੂਤਘਰ ਲਈ ਬੇਹੱਦ ਹੀ ਸੁਰੱਖਿਅਤ ਇਮਾਰਤ ਦਾ ਨਿਰਮਾਣ ਕਰ ਰਿਹਾ ਹੈ। ਇਹ ਇਮਾਰਤ ਨਿਰਮਾਣ-ਅਧੀਨ ਹੈ ਪਰ ਹੁਣ ਤੋਂ ਹੀ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਦੂਤਾਘਰ ਬਣ ਗਿਆ ਹੈ। ਅੱਤਵਾਦੀ ਹਮਲਿਆਂ ਨਾਲ ਇਸ ਦੂਤਘਰ ਦੇ ਲੋਕਾਂ ਦੀ ਰੱਖਿਆ ਲਈ ਇਕ ਮੋਟ ਬਣਾਇਆ ਜਾ ਰਿਹਾ ਹੈ, ਜਿਹੜਾ ਇਕ ਤਰ੍ਹਾਂ ਦਾ ਛੋਟਾ ਜਿਹਾ ਪਰ ਡੂੰਘਾ ਤਲਾਬ ਹੋਵੇਗਾ। 
ਮੋਟ ਠੀਕ ਅਜਿਹਾ ਹੀ ਹੈ, ਜਿਵੇਂ ਇਕ ਰਾਜਾ-ਮਹਾਰਾਜਾ ਆਪਣੇ ਕਿਲ੍ਹੇ ਜਾਂ ਮਹਿਲਾਂ ਦੀ ਸੁਰੱਖਿਆ ਲਈ ਡੂੰਘਾ ਟੋਆ ਪੁਟਾਉਂਦੇ ਸਨ। ਇਹੀਂ ਨਹੀਂ, ਇਸ ਇਮਾਰਤ 'ਤੇ ਬੰਬ ਦਾ ਕੋਈ ਅਸਰ ਨਹੀਂ ਹੋਵੇਗਾ। ਚਾਰੋਂ ਪਾਸੇ ਇਕ ਮੈਟਲ ਬੈਰੀਅਰ ਵੀ ਤਿਆਰ ਕੀਤਾ ਜਾਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਲੰਡਨ ਸਥਿਤ ਇਸ ਅਮਰੀਕੀ ਦੂਤਾਵਾਸ 'ਚ ਦਾਖਲ ਹੋਣਾ ਅੱਤਵਾਦੀਆਂ ਲਈ ਨਾ ਦੇ ਬਰਾਬਰ ਹੋਵੇਗਾ। ਇਸ ਨਵੇਂ ਹਾਈ-ਟੈੱਕ ਦੂਤਘਰ 'ਚ 100 ਫੁੱਟ ਦਾ ਚੰਨ ਦੇ ਆਕਾਰ ਦਾ ਇਹ ਮੋਟ ਕਿਸੇ ਵੀ ਹਮਲੇ ਨਾਲ ਇਮਾਰਤ 'ਚ ਮੌਜੂਦ ਲੋਕਾਂ ਦੀ ਸੁਰੱਖਿਆ ਕਰੇਗਾ। ਹਾਲਾਂਕਿ ਅਮਰੀਕੀ ਅਧਿਕਾਰੀ ਇਸ ਨੂੰ 'ਵਾਟਰ ਫੀਚਰ' ਦੱਸ ਰਹੇ ਹਨ। 
ਦੂਤਘਰ ਲੰਡਨ ਦੇ ਨਾਇਨ ਏਲਮਸ ਇਲਾਕੇ 'ਚ ਬਣਾਇਆ ਜਾ ਰਿਹਾ ਹੈ। ਇਸ 'ਤੇ ਹੁਣ ਤੱਕ 1 ਅਰਬ ਡਾਲਰ (ਕਰੀਬ 600 ਕਰੋੜ ਰੁਪਏ) ਤੋਂ ਜ਼ਿਆਦਾ ਖਰਚ ਹੋ ਚੁੱਕੇ ਹਨ ਅਤੇ ਨਿਰਮਾਣ ਕਾਰਜਾਂ ਦੀ ਰਫਤਾਰ ਵੀ ਥੋੜੀ ਹੈ। ਟੇਮਸ ਨਦੀ ਦੇ ਦੱਖਣ ਪਾਸੇ 'ਤੇ ਅਮਰੀਕਾ ਦਾ ਇਹ ਨਵਾਂ ਦੂਤਘਰ ਸਥਿਤ ਹੋਵੇਗਾ। ਇਮਾਰਤ ਦੀ ਕੰਧ ਚਾਰੋਂ ਪਾਸੇ ਫੋਟੋਵਾਲਟੇਕ ਸੈੱਲ ਲੱਗੇ ਹੋਣਗੇ, ਜਿਹੜਾ ਸੂਰਜ ਦੀ ਰੋਸ਼ਨੀ ਨੂੰ ਊਰਜਾ 'ਚ ਬਦਲ ਦੇਣਗੇ। ਅਜਿਹੀ ਵਿਵਸਥਾ ਹੋਵੇਗੀ ਕਿ ਇਮਾਰਤ ਦਾ ਤਾਪਮਾਨ ਘੱਟ ਰਹੇ। ਦੂਤਾਵਾਸ 'ਚ ਹੀ ਦੁਕਾਨਾਂ, ਹੋਟਲ ਅਤੇ ਕਈ ਦਫਤਰ ਵੀ ਹੋਣਗੇ। ਮੰਨੇ-ਪ੍ਰਮੰਨੇ ਅਮਰੀਕਨ ਕੇਰਨ ਟਿੰਬਰਲੇਕ ਨੂੰ ਇਸ ਕਾਰਬਨ-ਨਿਊਟ੍ਰਲ ਸਟ੍ਰਕਚਰ ਦੇ ਡਿਜ਼ਾਈਨ ਲਈ ਚੁੱਣਿਆ ਗਿਆ ਹੈ।