ਲੰਡਨ ''ਚ ਭਾਰਤੀ ਲੇਖਿਕਾ ਨੇ ਲਿਆਂਦਾ ''ਲੱਸੀ'' ਦਾ ਸਵਾਦ

08/11/2019 1:37:07 PM

ਲੰਡਨ (ਭਾਸ਼ਾ)— ਲੰਡਨ ਵਿਚ ਇਕ ਭਾਰਤੀ ਕਾਰੋਬਾਰੀ ਅਤੇ ਲੇਖਿਕਾ ਨੇ ਭਾਰਤੀ ਲੱਸੀ 'ਤੇ ਆਪਣੀ ਨਵੀਂ ਕਿਤਾਬ ਲਾਂਚ ਕੀਤੀ ਹੈ। ਦਹੀਂ ਤੋਂ ਬਣੀ ਇਹ ਲੱਸੀ ਪੂਰੇ ਬ੍ਰਿਟੇਨ ਦੇ ਕਰੀ ਰੈਸਟੋਰੈਂਟ ਵਿਚ ਲੋਕਪ੍ਰਿਅ ਹੈ। ਬਰਡ ਗਰੁੱਪ ਯਾਤਰਾ ਸਮੂਹ ਦੀ ਪ੍ਰਧਾਨ ਰਾਧਾ ਭਾਟੀਆ ਨੇ ਲੱਸੀ ਦੇ ਪਿੱਛੇ ਦੇ ਸੱਭਿਆਚਾਰਕ ਆਧਾਰ, ਸਥਾਨਕ ਰੀਤੀ-ਰਿਵਾਜਾਂ, ਜਲਵਾਯੂ 'ਤੇ ਵਿਆਪਕ ਸ਼ੋਧ ਦੇ ਬਾਅਦ ਉਸ ਨਾਲ ਸਬੰਧਤ ਕਹਾਣੀਆਂ ਨੂੰ ਇਕੱਠੀਆਂ ਕਰ ਕੇ 'ਲੱਸੀ ਆਫ ਇੰਡੀਆ-ਸਮੂਥੀਜ਼ ਵਿਦ ਏ ਟਵਿਸਟ' (Lassi of India - Smoothies with a twist) ਨਾਮ ਦੀ ਕਿਤਾਬ ਲਿਖੀ ਹੈ। 

ਇਸ ਵਿਚ ਵਿਭਿੰਨ ਭਾਰਤੀ ਰਾਜਾਂ ਦੇ 17 ਰਵਾਇਤੀ ਪਕਵਾਨਾਂ ਦਾ ਸੰਗ੍ਰਹਿ ਹੈ, ਜੋ ਸਥਾਨਕ ਭੋਜਨ ਅਤੇ ਜਲਵਾਯੀ ਨਾਲ ਜੁੜਿਆ ਹੋਇਆ ਹੈ। ਲੇਖਕਾ ਮੁਤਾਬਕ ਕਿਤਾਬ ਵਿਚ ਲਿਖੇ ਸਾਰੇ ਪਕਵਾਨਾਂ ਨੂੰ ਬਣਾਉਣਾ ਬਹੁਤ ਆਸਾਨ ਹੈ ਅਤੇ ਇਹ ਖਾਸ ਕਰ ਕੇ ਉਨ੍ਹਾਂ ਲੋਕਾਂ ਲਈ ਹੈ ਜੋ ਘਰ ਵਿਚ ਹੀ ਖਾਣਾ ਬਣਾਉਣਾ ਪਸੰਦ ਕਰਦੇ ਹਨ।

Vandana

This news is Content Editor Vandana