ਇਹ ਪਲੰਬਰ ਹਰ ਸਾਲ ਕਮਾਉਂਦਾ ਹੈ 2 ਕਰੋੜ ਰੁਪਏ

02/06/2018 12:10:20 PM

ਲੰਡਨ(ਬਿਊਰੋ)— ਲੰਡਨ ਦੇ ਪਲੰਬਰ ਨੇ ਆਪਣੇ ਧੰਦੇ ਵਿਚ ਜ਼ਬਰਦਸਤ ਕਮਾਈ ਕੀਤੀ ਹੈ। ਸਟੀਫਨ ਫ੍ਰਾਈ ਨਾਂ ਦੇ ਇਸ ਪਲੰਬਰ ਦੀ ਕਮਾਈ ਹਰ ਸਾਲ 2 ਕਰੋੜ ਰੁਪਏ ਦੇ ਲੱਗਭਗ ਹੈ। ਇਹ ਸ਼ਖਸ ਲੰਡਨ ਦੇ ਪਾਸ਼ ਇਲਾਕੇ ਵਿਚ ਰਹਿੰਦਾ ਹੈ। 34 ਸਾਲ ਦੇ ਸਟੀਫਨ ਫ੍ਰਾਈ ਜਦੋਂ ਕੰਮ ਕਰਦੇ ਹਨ ਤਾਂ ਉਹ ਉਸ ਵਿਚ ਪੂਰੀ ਤਰ੍ਹਾਂ ਨਾਲ ਰੁੱਝੇ ਰਹਿੰਦੇ ਹਨ। ਉਨ੍ਹਾਂ ਦੇ ਕੰਮ ਕਰਨ ਦੇ ਘੰਟੇ ਕਈ ਵਾਰ 58 ਘੰਟਿਆਂ ਤੱਕ ਪਹੁੰਚ ਜਾਂਦੇ ਹਨ। ਹਾਲਾਂਕਿ ਉਹ ਵੀਕਐਂਡ 'ਤੇ ਕੰਮ ਨਹੀਂ ਕਰਦੇ ਹਨ।
ਸਟੀਫਨ ਫ੍ਰਾਈ ਨੇ 17 ਸਾਲ ਦੀ ਉਮਰ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ। ਹੁਣ ਜਦੋਂ ਹੀ ਵੀ ਉਹ ਆਪਣੇ ਕੰਮ ਦੇ ਸਫਰ ਨੂੰ ਯਾਦ ਕਰਦੇ ਹਨ ਤਾਂ ਖੁਸ਼ ਹੋ ਜਾਂਦੇ ਹਨ। ਦੱਸਣਯੋਗ ਹੈ ਕਿ ਸਟੀਫਨ ਫ੍ਰਾਈ ਦੇ ਪਿਤਾ ਪੇਸ਼ੇ ਤੋਂ ਬਿਲਡਰ ਹਨ। ਆਪਣੇ ਕੰਮ ਦੇ ਘੰਟਿਆਂ ਦੇ ਬਾਰੇ ਵਿਚ ਉਹ ਦੱਸਦੇ ਹਨ, 'ਤੁਸੀਂ ਬਹੁਤ ਥਕੇ-ਥਕੇ ਮਹਿਸੂਸ ਕਰ ਸਕਦੇ ਹੋ, ਪਰ ਮੈਂ ਪਿਮਲੀਕੋ ਦਾ ਸਭ ਤੋਂ ਜ਼ਿਆਦਾ ਕਮਾਉਣ ਵਾਲਾ ਪਲੰਬਰ ਹਾਂ, ਪਰ ਮੈਂ ਸਭ ਤੋਂ ਜ਼ਿਆਦਾ ਥਕਿਆ ਵੀ ਰਹਿੰਦਾ ਹਾਂ।' ਸਟੀਫਨ ਫ੍ਰਾਈ ਕੰਮ ਦੌਰਾਨ ਵੀ ਕਦੇ-ਕਦੇ ਝਪਕੀਆਂ ਲੈ ਲੈਂਦੇ ਹਨ। ਜੇਕਰ ਨਹੀਂ ਤਾਂ ਉਹ ਕੌਫੀ ਅਤੇ ਰੈਡਬੁੱਲ ਐਨਰਜੀ ਡਰਿੰਕ ਦੇ ਸਹਾਰੇ ਖੁਦ ਨੂੰ ਤਰੋਤਾਜ਼ਾ ਰੱਖਦੇ ਹਨ।
ਇੰਝ ਲੱਗਾ ਜੈਕਪੌਟ—
ਦੱਸਣਯੋਗ ਹੈ ਕਿ ਸਟੀਫਨ ਫ੍ਰਾਈ ਨੇ 17 ਸਾਲ ਦੀ ਉਮਰ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ ਪਰ ਜਿਵੇਂ ਹੀ ਉਹ 20 ਸਾਲ ਦੀ ਉਮਰ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਆਪਣੀ ਕੰਪਨੀ ਖੋਲ੍ਹ ਲਈ ਪਰ ਉਨ੍ਹਾਂ ਦਾ ਜੈਕਪੌਟ ਉਦੋਂ ਲੱਗਾ ਜਦੋਂ ਇਕ ਪਿਮਲੀਕੋ ਪਲੰਬਰਸ ਨਾਂ ਦੀ ਕੰਪਨੀ ਨਾਲ ਉਹ ਜੁੜੇ। ਇਸ ਕੰਪਨੀ ਵਿਚ ਆਉਂਦੇ ਹੀ ਉਨ੍ਹਾਂ ਦੀ ਕਿਸਮਤ ਹੀ ਬਦਲ ਗਈ। ਇਥੇ ਉਹ ਇਕ ਔਸਤ ਬ੍ਰਿਟਿਸ਼ ਦੇ ਮੁਕਾਬਲੇ ਵਿਚ 5 ਗੁਣਾ ਜ਼ਿਆਦਾ ਦੀ ਰਕਮ ਕਮਾਉਂਦੇ ਹਨ।