ਲੰਡਨ ''ਚ ਸੰਸਦ ਭਵਨ ਸਾਹਮਣੇ ਲੱਗੇਗਾ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਦਾ ਬੁੱਤ

02/27/2018 5:34:24 PM

ਬ੍ਰਿਟੇਨ— ਬਰਤਾਨਵੀ ਔਰਤਾਂ ਨੂੰ ਵੋਟ ਦਾ ਅਧਿਕਾਰ ਮਿਲੇ 100 ਸਾਲ ਹੋ ਗਏ ਹਨ। ਇਸ ਅਧਿਕਾਰ ਨੂੰ ਦਿਵਾਉਣ ਵਾਲੀ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੋਫੀਆ ਦਲੀਪ ਸਿੰਘ ਦਾ ਜਲਦੀ ਹੀ ਲੰਡਨ ਵਿਚ ਸੰਸਦ ਭਵਨ ਦੇ ਸਾਹਮਣੇ ਬੁੱਤ ਲਗਾਇਆ ਜਾਵੇਗਾ। ਇਸ 'ਤੇ ਉਨ੍ਹਾਂ ਦੀ ਜੀਵਨੀ ਦਰਜ ਹੋਵੇਗੀ। ਉਥੇ ਹੀ ਬਰਤਾਨਵੀ ਸਰਕਾਰ ਨੇ ਉਨ੍ਹਾਂ ਦੇ ਨਾਂ 'ਤੇ ਬੀਤੇ ਹਫਤੇ ਡਾਕ ਟਿਕਟ ਵੀ ਜਾਰੀ ਕੀਤੀ ਸੀ। ਦੱਸਣਯੋਗ ਹੈ ਕਿ ਲੰਡਨ ਦੀ ਪਾਰਲੀਮੈਂਟ ਸਕਵੇਅਰ ਵਿਚ ਅਜੇ ਤੱਕ ਸਿਰਫ ਪੁਰਸ਼ਾਂ ਦੇ ਹੀ ਬੁੱਤ ਲੱਗੇ ਹਨ, ਜਿਸ ਵਿਚ ਮਹਾਤਮਾ ਗਾਂਧੀ ਦਾ ਬੁੱਤ ਵੀ ਸ਼ਾਮਲ ਹੈ।
ਵੋਟ ਨਹੀਂ ਤਾਂ ਟੈਕਸ ਨਹੀਂ
ਉਨ੍ਹਾਂ ਨੇ ਇੰਗਲੈਂਡ ਦੀ ਜਨਤਾ ਵਿਚ ਇਹ ਲਹਿਰ ਪੈਦਾ ਕਰ ਦਿੱਤੀ ਕਿ ਜੇਕਰ ਵੋਟ ਨਹੀਂ ਤਾਂ ਟੈਕਸ ਵੀ ਨਹੀਂ। ਔਰਤਾਂ ਨੂੰੰ ਵੋਟ ਦਿਵਾਉਣ ਲਈ ਸੋਫੀਆ ਦਲੀਪ ਸਿੰਘ ਇੰਨਾ ਜ਼ਬਰਦਸਤ ਸੰਘਰਸ਼ ਕਰ ਰਹੀ ਸੀ ਕਿ ਉਨ੍ਹਾਂ ਨੇ ਇਕ ਵਾਰ ਪ੍ਰਧਾਨ ਮੰਤਰੀ ਦੀ ਕਾਰ ਅੱਗੇ ਲੇਟ ਕੇ ਇਸ ਦਾ ਪ੍ਰਦਰਸ਼ਨ ਕੀਤਾ ਸੀ। ਸੋਫੀਆ ਦਲੀਪ ਸਿੰਘ ਦੇ ਇਸ ਸੰਘਰਸ਼ ਦੀ ਪੂਰੀ ਸਟੋਰੀ ਇੰਗਲੈਂਡ ਦੇ ਇਤਿਹਾਸ ਵਿਚ ਦਰਜ ਹੈ।


Related News