ਸ਼ਖਸ ਨੇ 3000 ਫੁੱਟ ਦੀ ਉਚਾਈ ''ਤੇ ਪ੍ਰੇਮਿਕਾ ਨੂੰ ਕੀਤਾ ਪ੍ਰਪੋਜ਼, ਤਸਵੀਰ ਵਾਇਰਲ

07/09/2019 4:13:07 PM

ਲੰਡਨ (ਬਿਊਰੋ)— ਅਕਸਰ ਜੋੜੇ ਆਪਣੇ ਸਾਥੀ ਨੂੰ ਪ੍ਰਪੋਜ਼ ਕਰਨ ਲਈ ਅਨੋਖੇ ਤਰੀਕੇ ਵਰਤਦੇ ਹਨ। ਉਹ ਕਦੇ ਆਸਮਾਨ, ਕਦੇ ਪਾਣੀ, ਕਦੇ ਪਹਾੜਾਂ ਵਿਚ ਜਾਂ ਫਿਰ ਕੁਝ ਖਾਸ ਅੰਦਾਜ਼ ਵਿਚ ਆਪਣੇ ਸਾਥੀ ਨੂੰ ਪ੍ਰਪੋਜ਼ ਕਰਦੇ ਹਨ। ਇਸੇ ਸਿਲਸਿਲੇ ਵਿਚ ਇਕ ਪ੍ਰੇਮੀ ਜੋੜੇ ਨੇ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਅਨੋਖਾ ਤਰੀਕਾ ਵਰਤਿਆ। ਇਸ ਜੋੜੇ ਨੇ ਇਕ-ਦੂਜੇ ਨੂੰ 3000 ਫੁੱਟ ਦੀ ਉਚਾਈ 'ਤੇ ਦੋ ਪਹਾੜਾਂ ਵਿਚਾਲੇ ਇਕ ਛੋਟੇ ਜਿਹੇ ਪੱਥਰ 'ਤੇ ਖੜ੍ਹੇ ਹੋ ਕੇ ਪ੍ਰਪੋਜ਼ ਕੀਤਾ। 

ਜੋੜੇ ਵਿਚ ਮੁੰਡੇ ਦਾ ਨਾਮ ਕ੍ਰਿਸਟੀਅਨ ਰਿਚਰਡਸ (33) ਅਤੇ ਕੁੜੀ ਦਾ ਨਾਮ ਬੇਕਸ ਮੋਰਲੇ (Bex Morley) ਹੈ। ਇਨ੍ਹਾਂ ਦੋਹਾਂ ਨੇ ਇਕ-ਦੂਜੇ ਨੂੰ 3000 ਫੁੱਟ ਦੀ ਉਚਾਈ 'ਤੇ ਨਾਰਵੇ ਦੇ ਕੇਜਰਾਗਬੋਲਟੇਨ (Kjeragbolten) ਸਥਾਨ 'ਤੇ ਪ੍ਰਪੋਜ਼ ਕੀਤਾ। ਰਿਚਰਡਸ ਅਤੇ ਬੇਕਸ ਨਾਰਵੇ ਵਿਚ ਘੁੰਮ ਰਹੇ ਸਨ। ਇੱਥੇ ਕੇਜਰਾਗਬੋਲਟੇਨ ਇਕ ਲੋਕਪ੍ਰਿਅ ਸੈਲਾਨੀ ਸਥਲ ਹੈ। ਇੱਥੇ ਕਾਫੀ ਚਟਾਨਾਂ ਹਨ। ਜਿਹੜੀਆਂ ਦੋ ਚਟਾਨਾਂ ਵਿਚ ਖੜ੍ਹੇ ਹੋ ਕੇ ਉਨ੍ਹਾਂ ਨੇ ਇਕ-ਦੂਜੇ ਨੂੰ ਪ੍ਰਪੋਜ਼ ਕੀਤਾ ਉੱਥੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਇਸ ਜਗ੍ਹਾ ਲੋਕ ਬੇਸ ਜਪਿੰਗ ਵੀ ਕਰਦੇ ਹਨ, ਇਸ ਲਈ ਹੀ ਇਹ ਜਗ੍ਹਾ ਜਾਣੀ ਜਾਂਦੀ ਹੈ। 

ਰਿਚਰਡਸ ਨੇ ਦੱਸਿਆ ਕਿ ਅਜਿਹੀਆਂ ਜਗ੍ਹਾ 'ਤੇ ਪਹੁੰਚ ਕੇ ਜ਼ਿਆਦਾਤਰ ਲੋਕ ਘਬਰਾ ਜਾਂਦੇ ਹਨ। ਅਕਸਰ ਕੁੜੀਆਂ ਘਬਰਾ ਜਾਂਦੀਆਂ ਹਨ ਪਰ ਬੇਕਸ ਨੇ ਉੱਥੇ ਜਾਣ ਤੋਂ ਮਨਾ ਨਹੀਂ ਕੀਤਾ, ਇਸ ਕਾਰਨ ਉਸ ਨੂੰ ਜ਼ਿਆਦਾ ਚਿੰਤਾ ਨਹੀਂ ਹੋਈ। ਰਿਚਰਡਸ ਮੁਤਾਬਕ,''ਅਜਿਹਾ ਜਗ੍ਹਾ 'ਤੇ ਪਹੁੰਚ ਕੇ ਇਸ ਗੱਲ ਦੀ ਚਿੰਤਾ ਜ਼ਿਆਦਾ ਸੀ ਕਿ ਕਿਤੇ ਮੁੰਦਰੀ ਹੇਠਾਂ ਨਾ ਡਿੱਗ ਜਾਵੇ। ਇੰਨੀ ਉਚਾਈ 'ਤੇ ਪਹੁੰਚਣ ਦੇ ਬਾਅਦ ਕਾਫੀ ਡਰ ਵੀ ਲੱਗ ਰਿਹਾ ਸੀ। ਇਕ ਵਾਰ ਮਹਿਸੂਸ ਹੋਇਆ ਕਿ ਜੇਕਰ ਮੁੰਦਰੀ ਹੱਥੋਂ ਛੁੱਟ ਗਈ ਤਾਂ ਇੰਨੀ ਉਚਾਈ 'ਤੇ ਵਾਪਸ ਲਿਆਉਣੀ ਸੰਭਵ ਨਹੀਂ ਹੋ ਸਕੇਗੀ ਅਤੇ ਸਾਰੀ ਯੋਜਨਾ ਅਸਫਲ ਹੋ ਜਾਵੇਗੀ।'' 

ਉੱਥੇ ਮੌਜੂਦ ਲੋਕਾਂ ਨੇ ਵੀ ਇਹੀ ਸਲਾਹ ਦਿੱਤੀ ਕਿ ਉਹ ਦੋਵੇਂ ਜਲਦੀ ਨਾਲ ਉੱਥੋਂ ਹਟ ਜਾਣ ਅਤੇ ਪਹਾੜੀ ਤੋਂ ਉਤਰ ਕੇ ਸੁਰੱਖਿਅਤ ਜਗ੍ਹਾ 'ਤੇ ਚਲੇ ਜਾਣ ਪਰ ਦੋਹਾਂ ਨੇ ਹਿੰਮਤ ਦਿਖਾਈ ਅਤੇ ਹੌਂਸਲਾ ਕਰਦਿਆਂ ਇਕ-ਦੂਜੇ ਨੂੰ ਮੁੰਦਰੀਆਂ ਪਾਈਆਂ। ਫਿਰ ਗਲੇ ਲੱਗੇ ਅਤੇ ਹੇਠਾਂ ਉਤਰ ਆਏ। ਆਪਣੇ ਇਸ ਪਲ ਨੂੰ ਸ਼ਾਨਦਾਰ ਤਰੀਕੇ ਨਾਲ ਦੋਹਾਂ ਨੇ ਯਾਦਗਾਰ ਬਣਾ ਲਿਆ।

Vandana

This news is Content Editor Vandana