ਸਾਬਕਾ ਅਫਗਾਨ ਰਾਸ਼ਟਰਪਤੀ ਨੇ ਨਵਾਜ਼ ਸ਼ਰੀਫ ਨਾਲ ਕੀਤੀ ਮੁਲਾਕਾਤ

01/12/2020 1:29:40 PM

ਲੰਡਨ (ਭਾਸ਼ਾ): ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਹਾਲ ਜਾਨਣ ਲਈ ਲੰਡਨ ਵਿਚ ਉਹਨਾਂ ਨਾਲ ਮੁਲਾਕਾਤ ਕੀਤੀ। ਸ਼ਨੀਵਾਰ ਨੂੰ ਕਰਜ਼ਈ ਦਾ ਸ਼ਰੀਫ ਦੇ ਬੇਟਿਆਂ, ਹੁਸੈਨ ਅਤੇ ਹਸਨ ਨਵਾਜ਼ ਨੇ ਅਵੈਨਫੀਲਡ ਹਾਊਸ ਵਿਖੇ ਸਵਾਗਤ ਕੀਤਾ। ਇਸ ਮੁਲਾਕਾਤ ਦੌਰਾਨ ਨਵਾਜ਼ ਸ਼ਰੀਫ ਦੇ ਬੇਟੇ ਅਤੇ ਉਹਨਾਂ ਦਾ ਭਰਾ ਸ਼ਹਿਬਾਜ਼ ਸ਼ਰੀਫ ਵੀ ਮੌਜੂਦ ਸੀ। ਰਿਹਾਇਸ਼ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਕਰਜ਼ਈ ਨੇ ਕਿਹਾ,''ਮੇਰੇ ਭਰਾਵਾਂ ਨੂੰ ਮਹਾਮਹਿਮ ਮੀਆਂ ਸਾਹਿਬ ਅਤੇ ਸ਼ਹਿਬਾਜ਼ ਸ਼ਰੀਫ ਸਾਹਿਬ ਦੇ ਆਉਣ ਦੀ ਖੁਸ਼ੀ ਹੈ।'' ਉਹਨਾਂ ਨੇ ਅੱਗੇ ਕਿਹਾ ਕਿ ਉਹ ਨਵਾਜ਼ ਸ਼ਰੀਫ ਦੀ ਸਿਹਤ ਬਾਰੇ ਪੁੱਛਗਿੱਛ ਕਰਨ ਗਏ ਸਨ। 

ਸਾਬਕਾ ਰਾਸ਼ਟਰਪਤੀ ਕਰਜ਼ਈ ਨੇ ਕਿਹਾ,''ਮੇਰੇ ਪਾਕਿਸਤਾਨ ਦੌਰੇ ਸਮੇਂ ਅਤੇ ਅਫਗਾਨਿਸਤਾਨ ਦੇ ਆਪਣੇ ਦੌਰੇ 'ਤੇ, ਉਹ ਬਹੁਤ ਦਿਆਲੂ ਸਨ। ਮੈਨੂੰ ਉਹਨਾਂ ਨੂੰ ਚੰਗੀ ਸਿਹਤ ਵਿਚ ਦੇਖ ਕੇ ਖੁਸ਼ੀ ਹੋਈ।'' ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਨਵਾਜ਼ ਸ਼ਰੀਫ ਨੇ ਕਰਜ਼ਈ ਦਾ ਸਿਹਤ ਬਾਰੇ ਪੁੱਛਗਿੱਛ ਕਰਨ ਅਤੇ ਮਿਲਣ 'ਤੇ ਧੰਨਵਾਦ ਕੀਤਾ। ਸ਼ਹਿਬਾਜ਼ ਸ਼ਰੀਫ ਨੇ ਇਕ ਟਵੀਟ ਵਿਚ ਕਿਹਾ,''ਮੈਂ ਹਮੇਸ਼ਾ ਇਹ ਯਕੀਨੀ ਕੀਤਾ ਹੈ ਕਿ ਸਾਡੇ ਦੁੱਖ-ਸੁੱਖ ਸਾਂਝੇ ਹੋਣ ਅਤੇ ਚੁਣੌਤੀਆਂ ਦੇ ਬਾਵਜੂਦ ਪਾਕਿਸਤਾਨ ਅਤੇ ਅਫਗਾਨਿਸਤਾਨ ਦਾ ਭਵਿੱਖ ਆਪਸ ਵਿਚ ਜੁੜਿਆ ਹੋਵੇ।''

ਇੱਥੇ ਦੱਸ ਦਈਏ ਕਿ ਪਾਕਿਸਤਾਨ ਸਰਕਾਰ ਅਤੇ ਅਦਾਲਤਾਂ ਵੱਲੋਂ ਮੈਡੀਕਲ ਆਧਾਰ 'ਤੇ ਵਿਦੇਸ਼ ਯਾਤਰਾ ਦੀ ਇਜਾਜ਼ਤ ਦਿੱਤੇ ਜਾਣ ਦੇ ਬਾਅਦ ਨਵਾਜ਼ ਸ਼ਰੀਫ ਆਪਣੇ ਭਰਾ ਸ਼ਹਿਬਾਜ਼ ਨਾਲ 19 ਨਵੰਬਰ, 2019 ਨੂੰ ਲੰਡਨ ਪਹੁੰਚੇ ਸਨ।ਇੱਥੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਕਈ ਡਾਕਟਰਾਂ ਨਾਲ ਸਲਾਹ ਮਸ਼ਵਰਾ ਕੀਤਾ, ਜਿਹਨਾਂ ਵਿਚ ਦਿਲ ਸੰਬੰਧੀ ਅਤੇ ਇਮਿਊਨ ਰੋਗਾਂ ਦੇ ਮਾਹਰ ਸ਼ਾਮਲ ਹਨ।

Vandana

This news is Content Editor Vandana