ਗ੍ਰੀਨਲੈਂਡ ''ਚ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ : ਅਧਿਐਨ

12/10/2018 2:31:52 PM

ਲੰਡਨ (ਭਾਸ਼ਾ)— ਯੂਰਪੀ ਪੁਲਾੜ ਏਜੰਸੀ (ਈ.ਐੱਸ.ਏ.) ਦੇ ਉਪਗ੍ਰਹਿ ਤੋਂ ਲਏ ਗਏ 25 ਸਾਲ ਦੇ ਅੰਕੜਿਆਂ ਦੀ ਵਰਤੋਂ ਨਾਲ ਇਕ ਅਧਿਐਨ ਕੀਤਾ ਗਿਆ। ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਗ੍ਰੀਨਲੈਂਡ ਵਿਚ ਬਰਫ ਪਿਘਲਣ ਦੀ ਗਤੀ ਤੇਜ਼ ਹੋ ਗਈ ਹੈ। ਇਹ ਅਧਿਐਨ ਇਕ ਪੱਤਰਿਕਾ ਵਿਚ ਵੀ ਪ੍ਰਕਾਸ਼ਿਤ ਹੋਇਆ ਹੈ। ਇਸ ਅਧਿਐਨ ਵਿਚ ਸਾਲ 1992 ਅਤੇ ਸਾਲ 2016 ਦੇ ਵਿਚਕਾਰ 'ਯੂਰਪੀ ਰਿਮੋਟ ਸੈਂਸਿੰਗ ਉਪਗ੍ਰਹਿ ਇਨਵਿਸਟੀ' ਅਤੇ ਕ੍ਰਾਇਓਸੈਟ ਮੁਹਿੰਮ ਜ਼ਰੀਏ ਇਕੱਠੇ ਕੀਤੇ ਗਏ ਰਡਾਰ ਐਲਟੀਮੈਟਰੀ ਡਾਟਾ ਦੀ ਵਰਤੋਂ ਕੀਤੀ ਗਈ। 

ਈ.ਸੀ.ਏ. ਦੀ ਜਲਵਾਯੂ ਤਬਦੀਲੀ ਦੀ ਪਹਿਲ ਜ਼ਰੀਏ ਕੰਮ ਕਰ ਰਹੇ ਵਿਗਿਆਨੀਆਂ ਦੀ ਇਕ ਟੀਮ ਨੇ ਕਿਹਾ ਕਿ 90 ਦੇ ਦਹਾਕੇ ਦੀ ਸ਼ੁਰੂਆਤ ਵਿਚ ਮਾਮੂਲੀ ਅੰਤਰ ਦਿੱਸਿਆ ਪਰ ਉਪਗ੍ਰਹਿ ਵਿਚ ਸਾਲ 2003 ਦੇ ਬਾਅਦ ਤੋਂ ਬਰਫ ਦਾ ਤੇਜ਼ੀ ਨਾਲ ਪਿਘਲਣਾ ਦੇਖਿਆ ਜਾ ਸਕਦਾ ਹੈ। ਸ਼ੋਧ ਦੇ ਮੁੱਖ ਲੇਖਕ ਲੁਈਸ ਸੈਂਡਬਰਗ ਸੋਰੇਨਸਨ ਨੇ ਕਿਹਾ,''ਪੂਰੇ 25 ਸਾਲ ਦੀ ਮਿਆਦ ਵਿਚ ਪਤਾ ਚੱਲਦਾ ਹੈ ਕਿ ਬਰਫ ਦਾ ਜ਼ਿਆਦਾਤਰ ਹਿੱਸਾ ਗ੍ਰੀਨਲੈਂਡ ਦੇ ਪੱਛਮ, ਉਤੱਰ-ਪੱਛਮ ਅਤੇ ਦੱਖਣ-ਪੂਰਬ ਘਾਟੀਆਂ ਵਿਚ ਪਿਘਲ ਰਿਹਾ ਹੈ।'' ਗਲੋਬਲ ਜਲਵਾਯੂ ਪ੍ਰਣਾਲੀ ਵਿਚ ਗ੍ਰੀਨਲੈਂਡ ਦੀ ਬਰਫ ਦੀ ਚਾਦਰ ਮਹੱਤਵਪੂਰਣ ਹੈ। ਉਦਾਹਰਨ ਲਈ ਇਹ ਉੱਤਰ ਅਟਲਾਂਟਿਕਾ ਵਿਚ ਸਮੁੰਦਰ ਦੀ ਗਤੀ ਨੂੰ ਪ੍ਰਭਾਵਿਤ ਕਰਦੀ ਹੈ।

Vandana

This news is Content Editor Vandana