ਬ੍ਰਿਟਿਸ਼ ਭਾਰਤੀਆਂ ਨੇ ਪਾਕਿ ਪ੍ਰਦਰਸ਼ਨਕਾਰੀਆਂ ਵੱਲੋਂ ਫੈਲਾਈ ਗੰਦਗੀ ਕੀਤੀ ਸਾਫ, ਵੀਡੀਓ

09/08/2019 11:36:29 AM

ਲੰਡਨ (ਬਿਊਰੋ)— ਕਸ਼ਮੀਰ ਮੁੱਦੇ 'ਤੇ ਭੜਕੇ ਪਾਕਿਸਤਾਨੀ ਲੋਕਾਂ ਦੇ ਇਕ ਸਮੂਹ ਨੇ ਬ੍ਰਿਟੇਨ ਵਿਚ  ਸਥਿਤ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ 'ਤੇ ਕੁਝ ਦਿਨ ਪਹਿਲਾਂ ਅੰਡੇ ਸੁੱਟ ਕੇ ਉਸ ਨੂੰ ਗੰਦਾ ਕਰ ਦਿੱਤਾ ਸੀ। ਅੰਡਿਆਂ ਦੇ ਇਲਾਵਾ ਟਮਾਟਰ, ਫਰੋਜ਼ਨ ਬੋਤਲਾਂ ਅਤੇ ਧੂੰਆਂ ਬੰਬਾਂ ਦੀ ਵੀ ਵਰਤੋਂ ਕੀਤੀ ਗਈ ਸੀ। ਸੋਸ਼ਲ ਮੀਡੀਆ 'ਤੇ ਹਰ ਕਿਸੇ ਨੇ ਇੱਥੋਂ ਤੱਕ ਕਿ ਬ੍ਰਿਟਿਸ਼ ਲੋਕਾਂ ਨੇ ਵੀ ਪਾਕਿਸਤਾਨੀਆਂ ਦੀ ਇਸ ਹਰਕਤ ਦੀ ਨਿੰਦਾ ਕੀਤੀ ਸੀ। 

ਲੋਕਾਂ ਨੇ ਇਮਾਰਤ ਨੂੰ ਗੰਦਾ ਕਰਨ ਵਾਲੀਆਂ ਤਸਵੀਰਾਂ ਸ਼ੇਅਰ ਕਰਦਿਆਂ ਕਿਹਾ ਸੀ ਕਿ ਅਜਿਹਾ ਕੋਈ ਨੇਕ ਇਨਸਾਨ ਤਾਂ ਨਹੀਂ ਕਰਨਗੇ। ਹੁਣ ਭਾਰਤੀ ਲੋਕਾਂ ਨੇ ਪਾਕਿਸਤਾਨੀ ਲੋਕਾਂ ਨੂੰ ਸ਼ਰਮਿੰਦਾ ਕਰਨ ਲਈ ਇਮਾਰਤ ਨੂੰ ਖੁਦ ਸਾਫ ਕੀਤਾ ਹੈ।

 

ਇਹ ਮੁਹਿੰਮ ਭਾਰਤੀ ਹਾਈ ਕਮਿਸ਼ਨਰ ਰੂਚੀ ਘਨਸ਼ਾਮ, ਕਰਮਚਾਰੀਆਂ ਅਤੇ ਉੱਥੇ ਮੌਜੂਦ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਚਲਾਈ ਗਈ।ਜਿਸ ਵੇਲੇ ਇਹ ਸਫਾਈ ਮੁਹਿੰਮ ਚੱਲ ਰਹੀ ਸੀ ਉਸ ਨੂੰ ਦੇਖ ਬ੍ਰਿਟਿਸ਼ ਲੋਕਾਂ ਨੇ ਭਾਰਤੀਆਂ ਦੀ ਪ੍ਰਸ਼ੰਸਾ ਕੀਤੀ। 

ਇੱਥੇ ਦੱਸ ਦਈਏ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਤੋਂ ਹੀ ਪਾਕਿਸਤਾਨ ਬੌਖਲਾਇਆ ਹੋਇਆ ਹੈ। ਉੱਥੇ ਦੀ ਸਰਕਾਰ ਤੋਂ ਲੈ ਕੇ ਆਮ ਲੋਕ ਭਾਰਤ ਦੇ ਇਸ ਕਦਮ ਦਾ ਵਿਰੋਧ ਕਰ ਰਹੇ ਹਨ। ਇਸੇ ਸਿਲਸਿਲੇ ਵਿਚ 3 ਸਤੰਬਰ ਨੂੰ ਬ੍ਰਿਟੇਨ ਵਿਚ ਮੌਜੂਦ ਪਾਕਿਸਤਾਨੀ ਨਾਗਰਿਕਾਂ ਦੇ ਇਕ ਸਮੂਹ ਨੇ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਹਿੰਸਕ ਪ੍ਰਦਰਸ਼ਨ ਕੀਤਾ ਅਤੇ ਭੰਨ-ਤੋੜ ਕੀਤੀ। ਬਾਅਦ ਵਿਚ ਇਕ ਤਸਵੀਰ ਨਾਲ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ,''ਹਾਈ ਕਮਿਸ਼ਨਰ ਨੇ ਭਾਰਤੀ ਭਾਈਚਾਰੇ ਅਤੇ ਅਧਿਕਾਰੀਆਂ ਨਾਲ ਮਿਲ ਕੇ 3 ਸਤੰਬਰ ਨੂੰ ਹਾਈ ਕਮਿਸ਼ਨ ਦੇ ਬਾਹਰ ਫੈਲਾਈ ਗੰਦਗੀ ਨੂੰ ਸਾਫ ਕੀਤਾ। ਸਵੱਛ ਭਾਰਤ, ਮਹਾਨ ਭਾਰਤ।''

 

ਇਸ ਪ੍ਰਦਰਸ਼ਨ 'ਤੇ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਵੀ ਇਤਰਾਜ਼ ਜ਼ਾਹਰ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਵਤੀਰੇ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਪੁਲਸ ਨੂੰ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਕਰਨ ਲਈ ਕਿਹਾ ਸੀ।

ਇਸ ਘਟਨਾ 'ਤੇ ਭਾਰਤ ਨੇ ਵੀ ਵਿਰੋਧ ਜ਼ਾਹਰ ਕੀਤਾ ਸੀ।

Vandana

This news is Content Editor Vandana