ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ 27 ਸਤੰਬਰ ਤੱਕ ਹੜਤਾਲ ਖਤਮ ਕਰਨ ਦੀ ਯੋਜਨਾ

09/19/2019 9:40:05 AM

ਲੰਡਨ (ਬਿਊਰੋ)— ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟਾਂ ਨੇ ਤਨਖਾਹ ਵਾਧੇ 'ਤੇ ਏਅਰਲਾਈਨ ਕੰਪਨੀ ਨਾਲ ਵਿਵਾਦ ਨੂੰ ਲੈ ਕੇ ਚੱਲ ਰਹੀ ਹੜਤਾਲ ਖਤਮ ਕਰਨ ਦੀ ਤਿਆਰੀ ਕਰ ਲਈ ਹੈ। ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟ 27 ਸਤੰਬਰ ਨੂੰ ਆਪਣੀ ਹੜਤਾਲ ਖਤਮ ਕਰ ਸਕਦੇ ਹਨ। ਇਹ ਉਦੋਂ ਹੋਇਆ ਜਦੋਂ ਯੂਨੀਅਨ ਨੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਹੋਈ ਕਾਰਵਾਈ ਨੇ ਪਾਇਲਟਾਂ ਦੇ ਗੁੱਸੇ ਹੋਰ ਹੱਲ ਦਾ ਪ੍ਰਦਰਸ਼ਨ ਕੀਤਾ ਸੀ। 

ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ,''ਇਹ ਹੁਣ ਵਿਵਾਦ  ਦਾ ਸਮਾਂ ਸੀ, ਇਸ ਤੋਂ ਪਹਿਲਾਂ ਕਿ ਵਿਵਾਦ ਹੋਰ ਵੱਧ ਜਾਵੇ ਅਤੇ ਬ੍ਰਾਂਡ ਨੂੰ ਨਾ ਪੂਰੀ ਹੋਣ ਯੋਗ ਨੁਕਸਾਨ ਹੋ ਜਾਵੇ।'' ਇੱਥੇ ਦੱਸ ਦਈਏ ਕਿ ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟ 3 ਸਾਲ ਵਿਚ 11.5 ਫੀਸਦੀ ਤਨਖਾਹ ਵਾਧੇ ਦੀ ਏਅਰਲਾਈਨ ਦੀ ਪੇਸ਼ਕਸ਼ ਨਾਲ ਸੰਤੁਸ਼ਟ ਨਹੀਂ ਹਨ। ਉਹ ਆਪਣੇ ਲਾਭ ਵਿਚ ਜ਼ਿਆਦਾ ਹਿੱਸੇਦਾਰੀ ਚਾਹੁੰਦੇ ਹਨ।

Vandana

This news is Content Editor Vandana