ਚੀਨ : ਸ਼ੰਘਾਈ 'ਚ ਲਾਗ ਕਾਰਨ ਮੌਤਾਂ ਦੀ ਗਿਣਤੀ ਵਧੀ, 26 ਅਪ੍ਰੈਲ ਤੱਕ ਵਧਾਈ ਗਈ ਤਾਲਾਬੰਦੀ

04/22/2022 1:14:02 PM

ਬੀਜਿੰਗ (ਭਾਸ਼ਾ)- ਚੀਨ ਦੇ ਸ਼ਹਿਰ ਸ਼ੰਘਾਈ ਵਿਚ ਵੀਰਵਾਰ ਨੂੰ ਕੋਵਿਡ-19 ਨਾਲ 11 ਹੋਰ ਮਰੀਜਾਂ ਦੀ ਮੌਤ ਤੋਂ ਬਾਅਦ ਲੋਕਾਂ ਵਿਚ ਰੋਸ ਵਧਣ ਦੀਆਂ ਖ਼ਬਰਾਂ ਦਰਮਿਆਨ ਤਾਲਾਬੰਦੀ ਨੂੰ 26 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ 2.6 ਕਰੋੜ ਦੀ ਆਬਾਦੀ ਵਾਲੇ ਸ਼ੰਘਾਈ 'ਚ ਕੋਰੋਨਾ ਵਾਇਰਸ ਦੀ ਮੌਜੂਦਾ ਲਹਿਰ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 36 ਹੋ ਗਈ ਹੈ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸ਼ਹਿਰ 'ਚ ਪਿਛਲੇ 24 ਘੰਟਿਆਂ 'ਚ ਇਨਫੈਕਸ਼ਨ ਦੇ 17,629 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਇਕ ਦਿਨ ਪਹਿਲਾਂ ਸਾਹਮਣੇ ਆਏ ਮਾਮਲਿਆਂ ਤੋਂ 4.7 ਫੀਸਦੀ ਘੱਟ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਯੂਕੇ 'ਚ ਇਕ ਮਰੀਜ਼ 505 ਦਿਨਾਂ ਤੱਕ ਰਿਹਾ ਕੋਰੋਨਾ ਨਾਲ ਪੀੜਤ, ਵਿਗਿਆਨੀ ਵੀ ਹੋਏ ਹੈਰਾਨ

1 ਮਾਰਚ ਦੇ ਬਾਅਦ ਤੋਂ ਸ਼ਹਿਰ ਵਿੱਚ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 4,43,500 ਹੋ ਗਈ ਹੈ। ਹਾਂਗਕਾਂਗ ਸਥਿਤ 'ਸਾਊਥ ਚਾਈਨਾ ਮਾਰਨਿੰਗ ਪੋਸਟ' ਵੱਲੋਂ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਖ਼ਬਰ ਮੁਤਾਬਕ ਦੇਸ਼ ਭਰ ਦੇ ਹਸਪਤਾਲਾਂ 'ਚ ਕੋਵਿਡ-19 ਦੇ 30,813 ਮਰੀਜ਼ ਇਲਾਜ ਅਧੀਨ ਹਨ। ਅਧਿਕਾਰਤ ਅੰਕੜਿਆਂ ਮੁਤਾਬਕ ਵੀਰਵਾਰ ਨੂੰ ਸ਼ੰਘਾਈ 'ਚ ਕੋਰੋਨਾ ਵਾਇਰਸ ਨਾਲ 11 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੌਰਾਨ ਸ਼ੰਘਾਈ ਨੇ ਤਾਲਾਬੰਦੀ ਦੀ ਮਿਆਦ 26 ਅਪ੍ਰੈਲ ਤੱਕ ਵਧਾ ਦਿੱਤੀ ਹੈ। ਸ਼ਹਿਰ ਵਿੱਚ ਤਾਲਾਬੰਦੀ ਦਾ ਚੌਥਾ ਹਫ਼ਤਾ ਚੱਲ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : 60 ਸਾਲ 'ਚ ਪਹਿਲੀ ਵਾਰ ਕੋਲੋਰਾਡੋ ਨਦੀ ਅਤੇ ਪਾਵੇਲ ਲੇਕ ਸੋਕੇ ਦੀ ਕਗਾਰ 'ਤੇ

Vandana

This news is Content Editor Vandana