ਲਾਕ ਡਾਊਨ ਹਟਾਉਣ ਦੇ ਖਤਰੇ ਨੂੰ ਘੱਟ ਕਰ ਸਕਦੈ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕਾ ਮਰੀਜ਼ : ਅਧਿਐਨ

05/10/2020 6:55:25 PM

ਵਾਸ਼ਿੰਗਟਨ (ਭਾਸ਼ਾ)-ਦੁਨੀਆ ਦੇ ਕਈ ਹਿੱਸਿਆਂ ਵਿਚ ਅਰਥਵਿਵਸਥਾ ਨੂੰ ਫਿਰ ਤੋਂ ਲੀਹ 'ਤੇ ਲਿਆਉਣ ਲਈ ਲਾਕ ਡਾਊਨ ਵਿਚ ਛੋਟ ਦਿੱਤੇ ਜਾਣ ਦੇ ਨਾਲ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਮਰੀਜ਼ ਇਸ ਵਿਸ਼ਵਵਿਆਪੀ ਮਹਾਂਮਾਰੀ ਦੇ ਇਨਫੈਕਸ਼ਨ ਦੀ ਦਰ ਨੂੰ ਘਟਾਉਣ ਵਿਚ ਮਦਦ ਕਰ ਸਕਦੇ ਹਨ। ਇਕ ਅਧਿਐਨ ਵਿਚ ਇਹ ਕਿਹਾ ਗਿਆ ਹੈ। ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਉਬਰ ਚੁੱਕੇ ਲੋਕਾਂ ਦੀ ਵੱਧੀ ਹੋਈ ਰੋਗ ਨੂੰ ਰੋਕਣ ਦੀ ਸਮਰੱਥਾ ਕੁਝ ਜ਼ਿਆਦਾ ਜੋਖਮ ਵਾਲੇ ਪੇਸ਼ਾਂ ਵਿਚ ਇਨਫੈਕਸ਼ਨ ਦੀ ਲਪੇਟ ਵਿਚ ਆ ਸਕਣ ਵਾਲੇ ਲੋਕਾਂ ਦੀ ਥਾਂ ਉਨ੍ਹਾਂ ਨੂੰ ਸੁਰੱਖਿਅਤ ਰੂਪ ਨਾਲ ਬਦਲਣ ਵਿਚ ਉਪਯੋਗੀ ਸਾਬਿਤ ਹੋ ਸਕਦੀ ਹੈ। ਖੋਜ ਦਸਤੇ ਨੇ ਅਮਰੀਕਾ ਸਥਿਤ ਜਾਰਜੀਆ ਤਕਨੀਕੀ ਸੰਸਥਾਨ ਦੋ ਖੋਜਕਰਤਾ ਵੀ ਸ਼ਾਮਲ ਹਨ।

ਉਨ੍ਹਾਂ ਨੇ ਦੱਸਿਆ ਕਿ ਇਹ ਇਮਿਊਨ ਸਿਸਟਮ ਘੱਟ ਮਿਆਦ ਵਿਚ ਫਿਰ ਤੋਂ ਹੋਣ ਵਾਲੇ ਇਨਫੈਕਸ਼ਨ ਤੋਂ ਸੁਰੱਖਿਆ ਪ੍ਰਦਾਨ ਕਰੇਗਾ। ਨੇਚਰ ਮੈਡੀਸਿਨ ਜਰਨਲ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਜਦੋਂ ਇਨਫੈਕਸ਼ਨ ਤੋਂ ਉਬਰ ਚੁੱਕੇ ਲੋਕਾਂ ਦਾ ਇਨਫੈਕਟਿਡ ਅਤੇ ਇਨਫੈਕਸ਼ਨ ਦੇ ਸ਼ੱਕੀ ਲੋਕਾਂ ਨਾਲ ਸੰਪਰਕ ਕਰਵਾਇਆ ਜਾਵੇਗਾ ਤਾਂ ਸੰਪੂਰਨ ਇਨਫੈਕਸ਼ਨ ਦਰ ਵਿਚ ਸੰਭਾਵਿਤ ਕਮੀ ਆ ਸਕਦੀ ਹੈ। ਵਿਗਿਆਨੀਆੰ ਨੇ ਸੁਝਾਅ ਦਿੱਤਾ ਹੈ ਕਿ ਇਮਿਊਨ ਸਿਸਟਮ ਦੇ ਆਧਾਰ ਵਾਲੀ ਇਹ ਰਣਨੀਤੀ ਵਿਸਥਾਰਿਤ ਆਰਥਿਕ ਗਤੀਵਿਧੀ ਵਿਚ ਲੋਕਾਂ ਵਿਚਾਲੇ ਜ਼ਿਆਦਾ ਸੰਪਰਕ ਹੋਣ ਦੀ ਇਜਾਜ਼ਤ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਦੇ ਮੁਕਾਬਲੇ ਵਿਚ ਕਿਤੇ ਜ਼ਿਆਦਾ ਹੋਣ ਦੀ ਸੰਭਾਵਨਾ ਹੈ।

ਇਸ ਰਣਨੀਤੀ ਦੇ ਬਾਰੇ ਵਿਚ ਵਿਗਿਆਨੀਆਂ ਨੇ ਕਿਹਾ ਕਿ ਸਾਰਸ-ਸੀ.ਓ.ਵੀ.-2 ਵਲੋਂ ਮੁੜ ਇਨਫੈਕਸ਼ਨ ਪ੍ਰਤੀ ਇਮਿਊਨ ਦੀ ਮਿਆਦ ਅਜੇ ਅਣਪਛਾਤੀ ਹੈ। ਹਾਲਾਂਕਿ, ਪਹਿਲਾਂ ਦੇ ਅਧਿਐਨਾਂ ਦੇ ਆਧਾਰ 'ਤੇ ਸਾਰਸ ਵਰਗੇ ਸਬੰਧ ਵਿਸ਼ਾਣੂੰ ਇਨਫੈਕਸ਼ਨ ਤੋਂ ਉਬਰ ਚੁੱਕੇ ਲੋਕਾਂ ਵਿਚ ਤਕਰੀਬਨ ਦੋ ਸਾਲ ਤੱਕ ਐਂਟੀਬਾਡੀ ਮੌਜੂਦ ਰਹੀ ਹੈ ਅਤੇ ਐਮ.ਈ.ਆਰ.ੈਸ. ਇਨਫੈਕਸ਼ਨ ਤੋਂ ਉਬਰ ਚੁੱਕੇ ਲੋਕਾਂ ਵਿਚ ਤਕਰੀਬਨ ਤਿੰਨ ਸਾਲ ਤੱਕ ਬਚਾਅ ਰਹੇ। ਅਧਿਐਨ ਦਸਤੇ ਵਿਚ ਸ਼ਾਮਲ ਸੰਸਥਾਨ ਦੇ ਜੋਸ਼ੂਆ ਵੇਤਜ਼ ਨੇ ਕਿਹਾ ਕਿ ਇਸ ਨਾਲ ਇਸ ਬਾਰੇ ਵਿਚ ਸੋਚਿਆ ਜਾ ਸਕਦਾ ਹੈ ਕਿ ਇਨਫੈਕਸ਼ਨ ਤੋਂ ਉਭਰ ਚੁੱਕਾ ਵਿਅਕਤੀ ਕਿਸ ਤਰ੍ਹਾਂ ਲੋਕਾਂ ਦੇ ਸਮੂਹਿਕ ਹਿੱਤ ਵਿਚ ਮਦਦ ਕਰ ਸਕਦਾ ਹੈ.

Sunny Mehra

This news is Content Editor Sunny Mehra