ਆਸਟ੍ਰੇਲੀਆ ''ਚ ਦੋ ਗੱਡੀਆਂ ਦੀ ਹੋਈ ਟੱਕਰ, ਇਕ ਕੈਨੇਡੀਅਨ ਵਿਅਕਤੀ ਦੀ ਮੌਤ

12/15/2017 11:50:58 AM

ਸਿਡਨੀ/ਓਨਟਾਰੀਓ (ਬਿਊਰੋ)—  ਆਸਟ੍ਰੇਲੀਆ ਵਿਚ ਕੁਈਨਜ਼ਲੈਂਡ ਦੇ ਸ਼ਹਿਰ ਬੀਰਵਾਹ ਸਥਿਤ ਇਕ ਚਿੜੀਆ ਘਰ ਦੇ ਬਾਹਰ ਸ਼ੁੱਕਰਵਾਰ ਨੂੰ ਦੋ ਗੱਡੀਆਂ ਆਪਸ ਵਿਚ ਟਕਰਾ ਗਈਆਂ। ਇਸ ਹਾਦਸੇ ਵਿਚ ਇਕ ਕੈਨੇਡੀਅਨ ਵਿਅਕਤੀ ਦੀ ਮੌਤ ਹੋ ਗਈ। ਪੁਲਸ ਦਾ ਮੰਨਣਾ ਹੈ ਕਿ ਸਟੀਵ ਇਰਵਿਨ ਵੇਅ 'ਤੇ ਇਸ ਵਿਅਕਤੀ ਦੀ ਗੱਡੀ ਚਿੜੀਆ ਘਰ ਵੱਲ ਮੁੜ ਰਹੀ ਸੀ, ਜਦੋਂ ਦੂਜੇ ਪਾਸਿਓਂ ਆਉਂਦੀ ਯੂ. ਟੀ. ਈ. ਅਚਾਨਕ ਉਸ ਨਾਲ ਟਕਰਾ ਗਈ।

57 ਸਾਲਾ ਇਸ ਕੈਨੇਡੀਅਨ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੀ ਗੱਡੀ ਵਿਚ ਬੈਠੀ ਔਰਤ ਅਤੇ ਡਰਾਈਵਰ ਨੂੰ ਮਾਮੂਲੀ ਸੱਟਾਂ ਲਗੀਆਂ ਹਨ ਅਤੇ ਦੋਹਾਂ ਨੂੰ ਇਲਾਜ ਲਈ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਹੈ। ਜਾਂਚ ਅਧਿਕਾਰੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।