ਜੰਗਲੀ ਝਾੜੀਆਂ ''ਚ ਲੱਗੀ ਅੱਗ, ਨਿਊਕੈਸਲ ਹਵਾਈ ਅੱਡੇ ''ਤੇ ਐਮਰਜੈਂਸੀ ਦਾ ਐਲਾਨ

01/14/2018 11:51:08 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਜੰਗਲੀ ਝਾੜੀਆਂ ਵਿਚ ਅੱਗ ਲੱਗਣ ਮਗਰੋਂ ਸਥਾਨਕ ਸਮੇਂ ਮੁਤਾਬਕ ਐਤਵਾਰ ਦੁਪਹਿਰ ਨਿਊਕੈਸਲ ਹਵਾਈ ਅੱਡੇ ਦੇ ਉੱਤਰ ਵਿਚ ਸੰਕਟਕਾਲੀਨ ਚਿਤਾਵਨੀ ਜਾਰੀ ਕੀਤੀ ਗਈ ਹੈ। ਪੇਂਡੂ ਫਾਇਰ ਸਰਵਿਸ ਐੱਨ. ਐੱਸ. ਡਬਲਊ ਨੇ ਇਕ ਬਿਆਨ ਵਿਚ ਕਿਹਾ ਕਿ ਰਿਚਰਡਸਨ ਰੋਡ, ਗ੍ਰੇਮਸਟਾਊਨ ਰੋਡ, ਹਾਰਵੈਸਟ ਰੋਡ, ਮੈਡੋਵੀ ਰੋਡਡ ਅਤੇ ਵੈਡੇ ਕਲੋਜ਼ ਕੈਂਪਵਾਲੇ ਦੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦੀ ਅਪੀਲ ਕੀਤੀ ਗਈ ਹੈ। ਅੱਗ ਮੈਸੀਨੇਟ ਰੋਡ, ਟੋਮੈਗੋ ਤੋਂ ਰਿਚਰਡਸਨ ਰੋਡ ਦੇ ਦੱਖਣ ਵੱਲ ਗਰਾਹਮਸਟਾਊਨ ਰੋਡ ਦੇ ਨੇੜੇ ਉੱਤਰ ਵੱਲ ਵੱਧ ਰਹੀ ਹੈ। ਅੱਗ ਲਗਾਤਾਰ ਨਿਊਕੈਸਲ ਹਵਾਈ ਅੱਡੇ ਵੱਲ ਵੱਧ ਰਹੀ ਹੈ, ਜਿਸ ਕਾਰਨ ਪੈਦਾ ਹੋਏ ਧੂੰਏਂ ਕਾਰਨ ਕੱਲ ਕਈ ਉਡਾਣਾਂ ਰੱਦ ਕੀਤੀਆਂ ਗਈਆਂ। ਹਵਾਈ ਅੱਡੇ ਨੂੰ ਸਵੇਰੇ 5:30 ਵਜੇ ਦੁਬਾਰਾ ਖੋਲਿਆ ਗਿਆ ਪਰ ਸ਼ਾਮ ਨੂੰ ਫਿਰ ਕਈ ਉਡਾਣਾਂ ਰੱਦ ਕੀਤੀਆਂ ਗਈਆਂ।