ਇੰਗਲੈਂਡ ਦੇ ਸਿੱਖ ਵਿਦਿਆਰਥੀਆਂ ਨੇ ਘਰ-ਘਰ ਜਾ ਕੇ ਵੰਡੇ ਪਿੱਜ਼ੇ ਅਤੇ ਖੁਸ਼ੀਆਂ, ਦਿੱਤਾ ''ਪਿਆਰ ਦਾ ਸੁਨੇਹਾ'' (ਤਸਵੀਰਾਂ)

03/14/2017 4:12:55 PM

ਲਿਵਿੰਗਸਟਨ— ਆਮ ਤੌਰ ''ਤੇ ਕਿਹਾ ਜਾਂਦਾ ਹੈ ਕਿ ਨਫਰਤ ਦੇ ਖਿਲਾਫ ਸਭ ਤੋਂ ਵੱਡਾ ਹਥਿਆਰ ਸਿੱਖਿਆ ਹੈ ਪਰ ਇਹ ਕੰਮ ਇਕ ਪਿੱਜ਼ਾ ਵੀ ਕਰ ਸਕਦਾ ਹੈ, ਜਿਸ ਦੀ ਉਦਾਹਰਣ ਲਿਵਿੰਗਸਟਨ ਵਿਖੇ ਦੇਖਣ ਨੂੰ ਮਿਲੀ। ਲਿਵਿੰਗਸਟਨ ਦੇ ਗੁਰਦੁਆਰਾ ਸਾਹਿਬ ਵਿਖੇ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੁਝ ਸਿੱਖ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੇ ਆਸ-ਪਾਸ ਦੇ ਘਰਾਂ ਵਿਚ ਜਾ-ਜਾ ਕੇ ਪਿੱਜ਼ੇ ਵੰਡੇ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ। ਸ਼ੁੱਕਰਵਾਰ ਨੂੰ ਲਿਵਿੰਗਸਟਨ ਹਾਈ ਸਕੂਲ ਅਤੇ ਮਰਸਡ ਕਾਲਜ ਦੇ ਵਿਦਿਆਰਥੀਆਂ ਨੇ ਅਨਜਾਣ ਲੋਕਾਂ ਦੇ ਘਰਾਂ ਵਿਚ ਜਾ-ਜਾ ਕੇ ਤਕਰੀਬਨ 100 ਪਿੱਜ਼ੇ ਵੰਡੇ। ਇਸ ਪ੍ਰੋਗਰਾਮ ਦੀ ਆਯੋਜਨਕਰਤਾ ਜੈਸਮੀਨ ਕੌਰ ਨੇ ਕਿਹਾ ਕਿ ਇਸ ਖੇਤਰ ਦੇ ਲੋਕ ਕਾਫੀ ਵਧੀਆ ਅਤੇ ਮਿਲਣਸਾਰ ਹਨ।
ਜੈਸਮੀਨ ਨੇ ਕਿਹਾ ਕਿ ਲਿਵਿੰਗਸਟਨ ਵਿਖੇ ਜ਼ਿਆਦਾਤਰ ਲੋਕ ਨਫਰਤ ਭਰੀਆਂ ਘਟਨਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਇੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਵਾਪਰਦੀਆਂ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਖੇਤਰ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਹਨ। ਇਕ ਅੰਦਾਜ਼ੇ ਮੁਤਾਬਕ ਸਿੱਖ ਇੱਥੋਂ ਦੀ ਜਨਸੰਖਿਆ ਦਾ 20 ਫੀਸਦੀ ਹਨ। ਫਿਲਹਾਲ ਵਿਦਿਆਰਥੀਆਂ ਦੇ ਇਸ ਉਪਰਾਲੇ ਨਾਲ ਖੇਤਰ ਦੇ ਲੋਕਾਂ ਦੇ ਚਿਹਰਿਆਂ ''ਤੇ ਖੁਸ਼ੀ ਆ ਗਈ ਅਤੇ ਉਹ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਘੁਲ-ਮਿਲ ਗਏ। ਵਿਦਿਆਰਥੀਆਂ ਨੇ ਕਿਹਾ ਕਿ ਲੋਕਾਂ ਵਿਚ ਭਾਈਚਾਰਕ ਸਾਂਝ ਵਧਾਉਣ ਲਈ ਅਜਿਹੇ ਉਪਰਾਲੇ ਹਮੇਸ਼ਾ ਕੀਤੇ ਜਾਣੇ ਚਾਹੀਦੇ ਹਨ।  

Kulvinder Mahi

This news is News Editor Kulvinder Mahi