ਇਕੱਲੇ ਰਹਿਣ ਨਾਲ ਲੱਗ ਸਕਦੇ ਹਨ ਮਾਨਸਿਕ ਰੋਗ

05/03/2019 1:12:53 PM

ਲੰਡਨ— ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਇਕੱਲੇ ਰਹਿ ਰਹੇ ਲੋਕਾਂ 'ਚ ਵਧੇਰੇ ਆਮ ਹਨ। ਸਰਵੇਖਣਾਂ 'ਚ ਇਕੱਲੇ ਨਾ ਰਹਿਣ ਵਾਲੇ ਲੋਕਾਂ ਨਾਲੋਂ ਇਕੱਲੇ ਰਹਿ ਰਹੇ ਲੋਕਾਂ 'ਚ ਮਾਨਸਿਕ ਰੋਗਾਂ ਦਾ ਵਿਆਪਕ ਪੱਧਰ ਉੱਚਾ ਪਾਇਆ ਗਿਆ।

ਖੋਜਕਰਤਾਵਾਂ ਨੇ ਅਧਿਐਨ 'ਚ 16-64 ਸਾਲ ਦੀ ਉਮਰ ਦੇ 20,500 ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ, ਜੋ ਇੰਗਲੈਂਡ 'ਚ ਰਹਿ ਰਹੇ ਸਨ, ਜਿਨ੍ਹਾਂ ਨੇ 1993, 2000 ਜਾਂ 2007 'ਚ ਰਾਸ਼ਟਰੀ ਸਾਈਕਿਆਟਿਕ ਦੇ ਮਰੀਜ਼ਾਂ ਦਾ ਸਰਵੇਖਣ ਕੀਤਾ। ਅਧਿਐਨ 'ਚ ਦੇਖਿਆ ਗਿਆ ਕਿ 1993, 2000 ਅਤੇ 2007 'ਚ ਇਕੱਲੇ ਰਹਿਣ ਵਾਲੇ ਲੋਕਾਂ ਦੀ ਗਿਣਤੀ 8.8 ਫੀਸਦੀ, 9.8 ਫੀਸਦੀ ਅਤੇ 10.7 ਫੀਸਦੀ ਸੀ। ਉਨ੍ਹਾਂ ਨੂੰ ਇਕੱਲੇ ਅਤੇ ਆਮ ਮਾਨਸਿਕ ਵਿਗਾੜ ਦਰਮਿਆਨ ਇਕ ਹਾਂ-ਪੱਖੀ ਸਬੰਧ ਮਿਲਿਆ। ਲੋਕਾਂ ਦੇ ਵੱਖ-ਵੱਖ ਉਪ-ਸਮੂਹਾਂ 'ਚ ਇਕੱਲੇ ਰਹਿਣ ਨਾਲ ਵਿਅਕਤੀ ਦੀ ਆਮ ਮਾਨਸਿਕ ਬੀਮਾਰੀ ਦੇ ਖਤਰੇ 'ਚ ਵਾਧਾ ਹੋਇਆ ਹੈ।

ਫਰਾਂਸ ਦੀ ਵਰਸੇਲਜ਼ ਯੂਨੀਵਰਸਿਟੀ ਦੇ ਸਹਿ-ਸੰਸਥਾਪਕ ਲਿਊ ਜੈਕਬ ਨੇ ਕਿਹਾ ਕਿ ਇਕੱਲੇ ਰਹਿਣ ਕਾਰਨ ਇੰਗਲੈਂਡ ਦੀ ਆਮ ਆਬਾਦੀ ਮਾਨਸਿਕ ਬੀਮਾਰੀਆਂ ਨਾਲ ਸਬੰਧਤ ਹੈ। ਇਹ ਵਿਕਾਰ ਜ਼ਿੰਦਗੀ ਦੀ ਗੁਣਵੱਤਾ, ਸਰੀਰਕ ਬੀਮਾਰੀ ਅਤੇ ਮੌਤ ਦਰ 'ਤੇ ਬਹੁਤ ਵੱਡਾ ਅਸਰ ਪਾਉਂਦੇ ਹਨ।

Baljit Singh

This news is Content Editor Baljit Singh