ਪਾਕਿਸਤਾਨ 'ਚ 10 ਸਾਲਾ ਬੱਚੀ ਨੂੰ ਕੀਤਾ ਅਗਵਾ, 80 ਸਾਲਾ ਬਜ਼ੁਰਗ ਨਾਲ ਜ਼ਬਰਨ ਕਰਵਾਇਆ ਨਿਕਾਹ

10/29/2022 4:09:08 PM

ਇਸਲਾਮਾਬਾਦ (ਇੰਟ.) : ਪਾਕਿਸਤਾਨ ਦੇ ਸਿੰਧ ਖੇਤਰ 'ਚ ਇਕ 10 ਸਾਲਾ ਬੱਚੀ ਨੂੰ ਅਗਵਾ ਕਰ ਕੇ ਉਸ ਦਾ ਨਿਕਾਹ 80 ਸਾਲ ਦੇ ਬਜ਼ੁਰਗ ਨਾਲ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 22 ਅਕਤੂਬਰ ਦੀ ਹੈ।

ਇਹ ਵੀ ਪੜ੍ਹੋ : ਪੰਜਾਬ ਲਈ ਚਿੰਤਾ ਭਰੀ ਖ਼ਬਰ, 10 ਹਜ਼ਾਰ ਤੋਂ ਪਾਰ ਪੁੱਜੀਆਂ 'ਪਰਾਲੀ' ਸਾੜਨ ਦੀਆਂ ਘਟਨਾਵਾਂ

ਸਿੰਧ ਸੂਬੇ 'ਚ ਹਿੰਦੂ ਔਰਤਾਂ ਅਤੇ ਕੁੜੀਆਂ ਦੇ ਅਗਵਾ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਮੀਡੀਆ ਰਿਪੋਰਟ ਮੁਤਾਬਕ ਇਹ ਘਟਨਾ ਸਿੰਧ ਦੇ ਸ਼ੇਖ ਭਿਰਕੀਓ ਇਲਾਕੇ 'ਚ ਵਾਪਰੀ, ਜਿੱਥੇ 10 ਸਾਲ ਦੀ ਹਿੰਦੂ ਕੁੜੀ ਨੂੰ ਕੱਪੜੇ ਧੋਣ ਵਾਲੇ ਘਾਟ ਤੋਂ ਅਗਵਾ ਕਰ ਲਿਆ ਗਿਆ।

ਇਹ ਵੀ ਪੜ੍ਹੋ : ਦਫ਼ਤਰਾਂ ਅੰਦਰ ਮੋਬਾਇਲ ਲਿਜਾਣ ਤੋਂ ਰੋਕਣ ਵਾਲੇ ਅਧਿਕਾਰੀ ਸਾਵਧਾਨ! CM ਮਾਨ ਲੈਣਗੇ ਸਖ਼ਤ ਐਕਸ਼ਨ

ਜ਼ਿਮੀਂਦਾਰ ਮੁੱਲਾ ਰਸ਼ੀਦ ਦੇ ਗੁੰਡਿਆਂ ਨੇ ਉਸ ਨੂੰ ਅਗਵਾ ਕੀਤਾ। ਬੱਚੀ ਨੂੰ ਧਰਮ ਤਬਦੀਲ ਕਰਨ ਲਈ ਮਜਬੂਰ ਕੀਤਾ ਗਿਆ। ਬਾਅਦ 'ਚ ਬਜ਼ੁਰਗ ਮੁੱਲਾ ਰਸ਼ੀਦ ਨਾਲ ਉਸ ਦਾ ਨਿਕਾਹ ਕਰਵਾ ਦਿੱਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita