ਸਿਡਨੀ ਹਵਾਈ ਅੱਡੇ ''ਤੇ ਨਸ਼ੀਲੇ ਪਦਾਰਥ ਸਮੇਤ ਜੋੜਾ ਗ੍ਰਿਫਤਾਰ

08/18/2017 5:52:23 PM

ਸਿਡਨੀ— ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਸਿਡਨੀ ਹਵਾਈ ਅੱਡੇ 'ਤੇ ਇਕ ਵੀਅਤਨਾਮੀ ਜੋੜੇ ਨੂੰ ਫੜਿਆ ਗਿਆ, ਜੋ ਕਥਿਤ ਤੌਰ 'ਤੇ 18 ਲੀਟਰ ਦਾ ਤਰਲ ਮੈਥੈਂਫੈਟਾਮੀਨ (ਜ਼ਹਿਰੀਲਾ ਪਦਾਰਥ) ਦੇਸ਼ ਵਿਚ ਤਸਕਰੀ ਕਰਨ ਲਈ ਲਿਆਏ ਸਨ। ਇਸ ਮਾਮਲੇ ਵਿਚ ਆਸਟ੍ਰੇਲੀਅਨ ਬਾਰਡਰ ਫੋਰਸ ਅਧਿਕਾਰੀਆਂ ਨੇ ਇਕ 63 ਸਾਲ ਬਜ਼ਰੁਗ ਅਤੇ 54 ਸਾਲ ਔਰਤ ਨੂੰ ਫੜਿਆ ਹੈ। ਅਧਿਕਾਰੀਆਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਦੇ ਸਾਮਾਨ ਦੇ ਕੀਤੇ ਗਏ ਏਕਸ-ਰੇ ਵਿਚ 36 ਬੋਤਲਾਂ ਦਾ ਪਤਾ ਲੱਗਿਆ। 
ਥੋੜ੍ਹੀ ਜਾਂਚ ਕਰਨ ਮਗਰੋਂ ਪਤਾ ਚੱਲ ਗਿਆ ਕਿ ਬੋਤਲਾਂ ਵਿਚ ਜ਼ਹਿਰੀਲਾ ਤਰਲ ਪਦਾਰਥ ਹੈ, ਜੋ ਸਧਾਰਨ ਤੌਰ 'ਤੇ 'ਡਰੱਗ ਆਈਸ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਡਿਟੇਕਟਿਵ ਐਕਟਿੰਗ ਸੁਪਰੀਟੈਨਡੈਂਟ ਸਿਮੋਨ ਓਮੋਨੀ ਨੇ ਕਿਹਾ ਕਿ ਏ. ਐੱਫ. ਪੀ. ਦੇ ਮੈਂਬਰਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਲੋਕ ਆਸਟ੍ਰੇਲੀਆ ਵਿਚ ਗੈਰ-ਕਾਨੂੰਨੀ ਪਦਾਰਥ ਲਿਆਉਂਦੇ ਹਨ। ਜੇ ਇਹ ਜੋੜਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਜੇਲ ਦੀ ਸਜ਼ਾ ਹੋ ਸਕਦੀ ਹੈ।