ਇਟਲੀ ''ਚ ''ਲਾਇਨਜ਼ ਆਫ ਪੰਜਾਬ'' ਨੇ ਜਿੱਤਿਆ ਵਾਲੀਬਾਲ ਟੂਰਨਾਮੈਂਟ

08/04/2019 12:09:26 PM

ਮਿਲਾਨ , (ਸਾਬੀ ਚੀਨੀਆ)— ਇਟਲੀ ਦੇ ਸ਼ਹਿਰ ਮੋਤੇਫੋਰਤੇ ਵਿਖੇ 7ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਨੂੰ ਮੇਜ਼ਬਾਨ 'ਲਾਇਨਜ਼ ਆਫ ਪੰਜਾਬ' ਵੈਰੋਨਾ ਦੀ ਟੀਮ ਨੇ ਜਿੱਤਿਆ। ਇਸ ਖੇਡ ਮੇਲੇ 'ਚ ਚੜ੍ਹਦੀ ਕਲਾ ਸਪੋਰਟਸ ਕਲੱਬ ਆਰੇਸੋ ਦੀ ਟੀਮ ਦੂਜੇ ਸਥਾਨ 'ਤੇ ਰਹੀ। ਖੇਡ ਮੇਲੇ 'ਚ ਇਟਲੀ ਭਰ 'ਚੋਂ 12 ਪ੍ਰਮੁੱਖ ਕਲੱਬਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਫਾਈਨਲ ਮੁਕਾਬਲਾ ਬਹੁਤ ਹੀ ਫਸਵਾਂ ਤੇ ਦਿਲਚਸਪ ਸੀ, ਜਿਸ 'ਚ 'ਲਾਇਨਜ਼ ਆਫ ਪੰਜਾਬ ਕਲੱਬ' ਦੀ ਟੀਮ ਨੇ ਆਖਰੀ ਸੈੱਟ 'ਚ ਆਰੇਸੋ ਦੀ ਟੀਮ ਨੂੰ ਜ਼ਬਰਦਸਤ ਢੰਗ ਨਾਲ ਮਾਤ ਦੇ ਕੇ ਚੈਂਪੀਅਨ ਟੀਮ ਬਣਨ ਦਾ ਖਿਤਾਬ ਹਾਸਲ ਕੀਤਾ। 

ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਸ਼ਾਨਦਾਰ ਟਰਾਫੀਆਂ ਨਾਲ ਸਨਮਾਨਤ ਕੀਤਾ ਗਿਆ। ਲਵਦੀਪ ਨੂੰ 'ਪਲੇਅਰ ਆਫ ਦਿ ਟੂਰਨਾਮੈਂਟ' ਐਲਾਨਿਆ ਗਿਆ। ਤਪਿੰਦਰ ਸਿੰਘ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਤ ਕੀਤਾ ਗਿਆ। ਖੇਡ ਮੇਲਾ ਕਰਵਾਉਣ 'ਚ ਪ੍ਰਿਤਪਾਲ ਸਿੰਘ ਹੈਪੀ ,ਬਲਜਿੰਦਰ ਸਿੰਘ ਸੋਨੂ, ਸੁਨੀਲ ਦੱਤ, ਬਲਜੀਤ ਸਿੰਘ ਨਾਗਰਾ, ਵਰਿੰਦਰ ਗੋਲਡੀ (ਪੰਜਾਬ ਮਾਰਕੀਟ), ਕਸ਼ਮੀਰ ਸਿੰਘ ਲਹਿਰਾ, ਸ. ਜਗਵੰਤ ਸਿੰਘ (ਪ੍ਰਧਾਨ ਅਕਾਲੀ ਦਲ ਬਾਦਲ ਇਟਲੀ),ਬਿੱਟੂ ਡੋਨਰ ਕਬਾਬ ਮੌਤੇਕੀਓ ਵਾਲੇ, ਹਰਜਿੰਦਰ ਸਿੰਘ ਜਿੰਦਰ ਸਲੋਹ, ਹਰਜਿੰਦਰ ਲਿੱਟ, ਸ. ਸੰਤੋਖ ਸਿੰਘ ਲਾਲੀ, ਲੱਖੀ ਨਾਗਰਾ, ਹਰਜੀਤ ਸਿੰਘ ਜੀਤਪਾਲ, ਬਲਕਾਰ ਸਿੰਘ, ਸ਼ੈਲੀ ਜੰਮੂ, ਹਰਦੀਪ ਸਿੰਘ, ਤਜਿੰਦਰ ਸਿਂੰਘ, ਅਮਰਜੀਤ ਸਿੰਘ ਅੰਬਾ, ਹਰਦੇਵ ਸਿੰਘ ਬੋਪਾਰਾਏ ਰੈਫਰੀ, ਸੁਚੇਤ ਸਿੰਘ, ਸੱਤੀ ਕੰਵਰ, ਜਗਜੀਤ ਸਿੰਘ ਆਦਿ ਵਲੋਂ ਵਡਮੁੱਲਾ ਸਹਿਯੋਗ ਦਿੱਤਾ ਗਿਆ।