ਆਸਟ੍ਰੇਲੀਆ ''ਚ ਮਿਲੇ ਸ਼ੇਰ ਦੀ ਲੁਪਤ ਪ੍ਰਜਾਤੀ ਦੇ ਅਵਸ਼ੇਸ਼

12/09/2017 2:25:15 PM

ਕੈਨਬਰਾ (ਏਜੰਸੀ)— ਆਸਟ੍ਰੇਲੀਆਈ ਸ਼ੋਧਕਰਤਾਵਾਂ ਨੇ ਉੱਤਰੀ-ਪੱਛਮੀ ਕੁਈਨਜ਼ਲੈਂਡ ਦੇ ਰਿਵਰਸਲੇਹ ਇਲਾਕੇ ਤੋਂ ਸ਼ੇਰ ਦੀ ਲੁਪਤ ਪ੍ਰਜਾਤੀ ਦੇ  ਅਵਸ਼ੇਸ਼ ਲੱਭੇ ਹਨ। ਇਨ੍ਹਾਂ 'ਚ ਜਾਨਵਰ ਦੀ ਖੋਪੜੀ, ਦੰਦ ਅਤੇ ਇਕ ਪੈਰ ਦੀ ਹੱਡੀ ਦੇ ਅਵਸ਼ੇਸ਼ ਸ਼ਾਮਲ ਹਨ। ਅਧਿਐਨ ਦੇ ਆਧਾਰ 'ਤੇ ਸ਼ੋਧਕਰਤਾਵਾਂ ਦਾ ਮੰਨਣਾ ਹੈ ਕਿ ਸ਼ੇਰ ਦੀ ਇਹ ਪ੍ਰਜਾਤੀ ਤਕਰੀਬਨ 1.9 ਕਰੋੜ ਸਾਲ ਪਹਿਲਾਂ ਧਰਤੀ ਤੋਂ ਲੁਪਤ ਹੋ ਗਈ ਸੀ।


ਵਕਾਲੇਓ ਸਕਊਟਨ ਨਾਮੀ ਇਹ ਸ਼ਿਕਾਰੀ ਪ੍ਰਜਾਤੀ ਆਸਟ੍ਰੇਲੀਆ ਦੇ ਜੰਗਲਾਂ ਵਿਚ 1.9 ਕਰੋੜ ਤੋਂ 2.6 ਕਰੋੜ ਸਾਲ ਪਹਿਲਾਂ ਖੌਫਨਾਕ ਮੰਨੀ ਜਾਂਦੀ ਸੀ। ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਸ਼ੇਰਾਂ ਦਾ ਵਜ਼ਨ ਅਤੇ ਆਕਾਰ ਮੌਜੂਦਾ ਸ਼ੇਰਾਂ ਦੀ ਤੁਲਨਾ ਵਿਚ ਬਹੁਤ ਘੱਟ ਸੀ। ਸ਼ੋਧਕਰਤਾਵਾਂ ਮੁਤਾਬਕ ਇਹ ਸ਼ੇਰ ਚਿੜੀਆ, ਛਿਪਕਲੀ ਦੇ ਨਾਲ ਹੀ ਕਈ ਸ਼ਾਕਾਹਾਰੀ ਚੀਜ਼ਾਂ ਵੀ ਖਾਂਦੇ ਸਨ। ਇਨ੍ਹਾਂ ਦੇ ਵਿਸ਼ੇਸ਼ ਤਰ੍ਹਾਂ ਦੇ ਦੰਦ ਭੋਜਨ ਨੂੰ ਚਬਾਉਣ ਲਈ ਉੱਚਿਤ ਸਨ। ਆਸਟ੍ਰੇਲੀਆ ਵਿਚ ਸ਼ੋਧਕਰਤਾਵਾਂ ਨੇ ਇਸ ਤੋਂ ਪਹਿਲਾਂ ਸ਼ੇਰ ਦੀਆਂ ਦੋ ਹੋਰ ਪ੍ਰਜਾਤੀਆਂ ਦੇ ਜੀਵਾਸ਼ਮ ਵੀ ਲੱਭੇ ਸਨ। ਉਸ ਪ੍ਰਜਾਤੀ ਦੇ ਸ਼ੇਰਾਂ ਦਾ ਵਜ਼ਨ 130 ਕਿਲੋਗ੍ਰਾਮ ਸੀ।