ਲੀਮਾ : ਗੈਸ ਟਰੱਕ ਹਾਦਸੇ ''ਚ ਮ੍ਰਿਤਕਾਂ ਦੀ ਗਿਣਤੀ ਹੋਈ 17

01/30/2020 10:18:12 AM

ਬਿਊਨਸ ਆਯਰਸ (ਭਾਸ਼ਾ): ਲੀਮਾ ਵਿਚ ਬੀਤੇ ਹਫਤੇ ਇਕ ਗੈਸ ਟੈਂਕਰ ਟਰੱਕ ਵਿਚ ਧਮਾਕੇ ਮਗਰੋਂ ਅੱਗ ਲੱਗ ਗਈ ਸੀ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਇਸ ਹਾਦਸੇ ਦੇ ਸ਼ਿਕਾਰ ਨਵੇਂ ਪੀੜਤ ਦੀ ਪਛਾਣ ਜੋਕਿਨ ਐਮਬ੍ਰੋਸਿਓ ਨਵਰੇਟ (27) ਦੇ ਰੂਪ ਵਿਚ ਕੀਤੀ ਗਈ ਜਿਹਨਾਂ ਨੂੰ 23 ਜਨਵਰੀ ਤੋਂ ਹੀ ਲੋਏਜ਼ਾ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਭਰਤੀ ਕਰਵਾਇਆ ਗਿਆ ਸੀ।  

PunjabKesari

ਸਿਹਤ ਮੰਤਰਾਲੇ ਦੇ ਮੁਤਾਬਕ 31 ਲੋਕ ਹਸਪਤਾਲ ਵਿਚ ਭਰਤੀ ਹਨ ਜਿਹਨਾਂ ਵਿਚ 10 ਨਾਬਾਲਗ ਸ਼ਾਮਲ ਹਨ। ਇਸ ਦਾ ਮਤਲਬ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇਸ ਘਟਨਾ ਵਿਚ 40 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਬੀਤੇ ਵੀਰਵਾਰ ਨੂੰ ਟੈਂਕਰ ਟਰੱਕ ਨੇ ਸੜਕ 'ਤੇ ਇਕ ਬੰਪ ਨੂੰ ਟਕੱਰ ਮਾਰ ਦਿੱਤੀ ਸੀ ਜਿਸ ਨਾਲ ਗੈਸ ਲੀਕ ਹੋ ਗਈ ਅਤੇ ਉਸ ਵਿਚ ਧਮਾਕਾ ਹੋਣ ਮਗਰੋਂ ਅੱਗ ਲੱਗ ਗਈ। ਇਸ ਨਾਲ ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ।


Vandana

Content Editor

Related News