ਮੈਨਚੈਸਟਰ ਹਮਲੇ ਵਿਚ ਵਾਲ-ਵਾਲ ਬਚੀ ਕਿਊਟ ਲਿਲੀ ਨੇ ਕਰਾਟੇ ਮੁਕਾਬਲੇ ਵਿਚ ਜਿੱਤੀ ਗ੍ਰੀਨ ਬੈਲਟ (ਤਸਵੀਰਾਂ)

11/20/2017 2:10:49 PM

ਮੈਨਚੈਸਟਰ (ਏਜੰਸੀ)- ਕਰਾਟੇ ਦੇ ਦਾਅ-ਪੇਚ ਦਿਖਾ ਰਹੀ ਇਸ ਬੱਚੀ ਦਾ ਨਾਂ ਹੈ ਲਿਲੀ ਹੈਰੀਸ਼ਨ। ਉਮਰ ਹੈ 8 ਸਾਲ। ਇਸੇ ਸਾਲ 23 ਮਈ ਨੂੰ ਮੈਨਚੈਸਟਰ ਦੇ ਏਰਿਨਾ ਵਿਚ ਲਾਈਵ ਕੰਸਰਟ ਦੌਰਾਨ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿਚ ਤਕਰੀਬਨ 22 ਲੋਕਾਂ ਦੀ ਮੌਤ ਹੋ ਗਈ ਸੀ। ਲਿਲੀ ਹੈਰੀਸਨ (8) ਇਸ ਅੱਤਵਾਦੀ ਹਮਲੇ ਵਿਚ ਜ਼ਖਮੀ ਹੋ ਗਈ ਸੀ, ਜਿਸ ਕਾਰਨ ਉਸ ਨੂੰ ਕਈ ਹਫਤੇ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਣਾ ਪਿਆ ਸੀ। ਹਮਲੇ ਵਿਚ ਲਿਲੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸੀ। ਬੰਬ ਦੇ ਛਰੇ ਉਸ ਦੇ ਫੇਫੜੇ ਤੋਂ ਪਾਰ ਹੋ ਗਏ। ਪਰ 6 ਮਹੀਨੇ ਬਾਅਦ ਉਹ ਫਿਰ ਆਪਣੀ ਮਾਰਸ਼ਲ ਆਰਟਸ ਕਲਾਸ ਵਿਚ ਪਰਤ ਆਈ ਹੈ। ਉਸ ਨੇ ਸਕਾਰਪੋਰਟ ਕੋਲ ਚੀਫ ਗੈਸਟ ਦੇ ਰੂਪ ਵਿਚ ਆਪਣੇ ਕਲੱਬ ਦੇ ਨਵੇਂ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਵੀ ਕੀਤਾ। ਉਸ ਨੇ ਬੀਤੇ ਦਿਨੀਂ ਹੀ ਆਪਣੀ ਕਰਾਟੇ ਕਲਾਸ ਲਗਾਈ, ਜਿਸ ਵਿਚ ਉਸ ਨੇ ਬਿਹਤਰ ਪ੍ਰਦਰਸ਼ਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਲਿਲੀ ਨੇ ਵਾਪਸੀ ਕਰਦਿਆਂ ਹਮਲੇ ਤੋਂ 6 ਮਹੀਨੇ ਬਾਅਦ ਹੀ ਮਾਰਸ਼ਲ ਆਰਟਸ ਵਿਚ ਗ੍ਰੀਨ ਬੈਲਟ ਹਾਸਲ ਕਰ ਲਈ ਹੈ।