ਲੀਬੀਆ ਨੇ 62 ਗੈਰ ਪ੍ਰਵਾਸੀਆਂ ਨੂੰ ਭੇਜਿਆ ਵਾਪਸ

11/18/2019 3:04:29 PM

ਤ੍ਰਿਪੋਲੀ— ਲੀਬੀਆ ਦੇ ਪੂਰਬੀ ਬੇਨਗਾਜੀ ਸ਼ਹਿਰ 'ਚ ਇਮੀਗ੍ਰੇਸ਼ਨ ਕੰਟਰੋਲ ਵਿਭਾਗ ਨੇ 62 ਗੈਰ ਪ੍ਰਵਾਸੀਆਂ ਨੂੰ ਵਾਪਸ ਚਾੜ ਅਤੇ ਸੁਡਾਨ ਭੇਜੇ ਜਾਣ ਦੀ ਘੋਸ਼ਣਾ ਕੀਤੀ ਹੈ। ਵਿਭਾਗ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪ੍ਰਵਾਸੀਆਂ ਨੂੰ ਚਾੜ ਅਤੇ ਸੁਡਾਨ ਨਾਲ ਲੱਗਣ ਵਾਲੀ ਸਥਲੀ ਸਰਹੱਦ ਤੋਂ ਕੱਢਿਆ ਗਿਆ।
ਕੌਮਾਂਤਰੀ ਪ੍ਰਵਾਸੀ ਸੰਗਠਨ ਨੇ ਹਾਲ ਹੀ 'ਚ ਕਿਹਾ ਕਿ ਲੀਬੀਆ 'ਚ 6,50,000 ਤੋਂ ਜ਼ਿਆਦਾ ਗੈਰ ਪ੍ਰਵਾਸੀ ਹਨ, ਜਿਨ੍ਹਾਂ 'ਚ ਔਰਤਾਂ ਅਤੇ ਬੱਚਿਆਂ ਸਣੇ 6000 ਲੋਕਾਂ ਨੂੰ ਬੰਦੀ ਬਣਾਇਆ ਗਿਆ ਹੈ।
ਸਾਲ 2011 'ਚ ਲੀਬੀਆ ਦੇ ਤਾਨਾਸ਼ਾਹ ਮੁਅੰਮਾਰ ਗੱਦਾਫੀ ਦੇ ਸਮਰਾਜ ਦੇ ਪਤਨ ਮਗਰੋਂ ਇਹ ਦੇਸ਼ ਅਸੁਰੱਖਿਆ ਤੇ ਅਰਾਜਕਤਾ 'ਚ ਫਸਿਆ ਹੋਇਆ ਹੈ ਅਤੇ ਉਸ ਦੇ ਬਾਅਦ ਤੋਂ ਹਜ਼ਾਰਾਂ ਦੀ ਗਿਣਤੀ 'ਚ ਗੈਰ-ਪ੍ਰਵਾਸੀਆਂ ਨੇ ਖਾਸ ਕਰਕੇ ਅਫਰੀਕੀਆਂ ਨੇ ਭੂ-ਮੱਧ ਸਾਗਰ ਪਾਰ ਕਰ ਕੇ ਲੀਬੀਆ ਤੋਂ ਯੂਰਪ ਜਾਣ ਦਾ ਬਦਲ ਚੁਣਿਆ।
ਲੀਬੀਆ 'ਚ ਸੁਰੱਖਿਆ ਸੇਵਾਵਾਂ ਵਲੋਂ ਸਮੁੰਦਰ 'ਚ ਬਚਾਏ ਗਏ ਜਾਂ ਗ੍ਰਿਫਤਾਰ ਕੀਤੇ ਗਏ ਹਜ਼ਾਰਾਂ ਪ੍ਰਵਾਸੀਆਂ ਨਾਲ ਸ਼ੈਲਟਰ ਕੇਂਦਰ ਭਰੇ ਹੋਏ ਹਨ ਜਦਕਿ ਕੌਮਾਂਤਰੀ ਭਾਈਚਾਰੇ ਨੇ ਉਨ੍ਹਾਂ ਕੇਂਦਰਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਹੈ।