ਲੀਬੀਆ 'ਚ ਭਾਰਤੀਆਂ ਸਮੇਤ 21 ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਸਮੂਹ ਗ੍ਰਿਫ਼ਤਾਰ

04/28/2023 10:15:04 AM

ਤ੍ਰਿਪੋਲੀ (ਏਜੰਸੀ): ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਤੋਂ ਲਗਭਗ 55 ਕਿਲੋਮੀਟਰ ਪੂਰਬ ਵਿਚ ਗਰਾਬੁਲੀ ਦੇ ਤੱਟ ਤੋਂ 21 ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਇਕ ਸਮੂਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਲੀਬੀਆ ਦੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਲੀਬੀਆ ਦੇ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਆਪ੍ਰੇਸ਼ਨ ਵਿਭਾਗ ਨੇ ਵੀਰਵਾਰ ਨੂੰ ਫੇਸਬੁੱਕ 'ਤੇ ਇੱਕ ਬਿਆਨ ਵਿੱਚ ਕਿਹਾ ਕਿ "ਖੋਜ ਅਤੇ ਜਾਂਚ ਤੋਂ ਬਾਅਦ, ਗਸ਼ਤੀ ਦਲਾਂ ਨੇ ਗੈਰਕਾਨੂੰਨੀ ਇਮੀਗ੍ਰੇਸ਼ਨ ਆਪ੍ਰੇਸ਼ਨ ਨੂੰ ਅਸਫਲ ਕਰਨ ਵਿੱਚ ਕਾਮਯਾਬ ਰਹੇ ਅਤੇ ਗੈਰਾਬੁਲੀ ਵਿੱਚ ਗੈਰਕਾਨੂੰਨੀ ਇਮੀਗ੍ਰੇਸ਼ਨ ਕੰਮ ਲਈ ਵਰਤੇ ਗਏ ਇੱਕ ਘਰ ਦੇ ਅੰਦਰ ਇਹਨਾਂ 21 ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ

ਬਿਆਨ ਵਿਚ ਦੱਸਿਆ ਗਿਆ ਕਿ ਗ੍ਰਿਫ਼ਤਾਰ ਕੀਤੇ ਗਏ ਪ੍ਰਵਾਸੀ ਬੰਗਲਾਦੇਸ਼, ਪਾਕਿਸਤਾਨ, ਮਿਸਰ ਅਤੇ ਭਾਰਤ ਦੇ ਹਨ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਲੀਬੀਆ ਦੇ ਤੱਟ ਰੱਖਿਅਕ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਕੁੱਲ 61 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਹੈ ਅਤੇ ਗਰਾਬੁਲੀ ਦੇ ਤੱਟ ਤੋਂ ਇੱਕ ਬੱਚੇ ਸਮੇਤ 11 ਹੋਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। 2011 ਵਿੱਚ ਮਰਹੂਮ ਨੇਤਾ ਮੁਅੱਮਰ ਗੱਦਾਫੀ ਦੇ ਸ਼ਾਸਨ ਦੇ ਪਤਨ ਤੋਂ ਬਾਅਦ ਦੇਸ਼ ਵਿੱਚ ਅਸੁਰੱਖਿਆ ਅਤੇ ਹਫੜਾ-ਦਫੜੀ ਦੇ ਕਾਰਨ ਬਹੁਤ ਸਾਰੇ ਪ੍ਰਵਾਸੀ ਜ਼ਿਆਦਾਤਰ ਅਫਰੀਕੀ, ਲੀਬੀਆ ਤੋਂ ਭੂਮੱਧ ਸਾਗਰ ਪਾਰ ਕਰਕੇ ਯੂਰਪੀ ਕਿਨਾਰਿਆਂ ਤੱਕ ਜਾਣ ਦੀ ਚੋਣ ਕਰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਇਮੀਗ੍ਰੇਸ਼ਨ ਸਿਸਟਮ 'ਚ ਕਰਨ ਜਾ ਰਿਹੈ ਵੱਡੇ ਬਦਲਾਅ, ਹੁਨਰਮੰਦ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਇਸ ਸਾਲ ਹੁਣ ਤੱਕ ਲੀਬੀਆ ਦੇ ਅਧਿਕਾਰੀਆਂ ਦੁਆਰਾ ਕੁੱਲ 4,335 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਚਾਇਆ ਜਾਂ ਰੋਕਿਆ ਗਿਆ ਹੈ। ਇਸ ਦੌਰਾਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੇ ਅਨੁਸਾਰ ਲੀਬੀਆ ਦੇ ਤੱਟ ਤੋਂ ਮੱਧ ਭੂਮੱਧ ਸਾਗਰ ਮਾਰਗ 'ਤੇ 310 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ ਅਤੇ 227 ਹੋਰ ਲਾਪਤਾ ਹੋ ਗਏ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana