ਚੀਨ ''ਚ ਰੱਦ ਹੋਇਆ ਸਮਲਿੰਗੀ ਸੰਮੇਲਨ, ਸਰਕਾਰ ਨੇ ਦਿੱਤੀ ਸੀ ਧਮਕੀ

05/31/2017 4:12:57 PM

ਬੀਜਿੰਗ— ਚੀਨ ਦੀ ਇਕ ਮੀਡੀਆ ਰਿਪੋਰਟ ਮੁਤਾਬਕ ਦੇਸ਼ ਦੇ ਸ਼ਿਆਨ 'ਚ ਆਯੋਜਿਤ ਹੋਣ ਵਾਲੇ ਲੈਸਬੀਅਨ, ਗੇ, ਬਾਇਸੈਕਸੁਅਲ, ਟਰਾਂਸਜੈਂਡਰ (ਐੱਲ. ਜੀ. ਬੀ. ਟੀ.) ਸੰਮੇਲਨ ਨੂੰ ਰੱਦ ਕਰ ਦਿੱਤਾ ਹੈ। ਇਸ ਸੰਮੇਲਨ ਦੇ ਰੱਦ ਹੋਣ ਦਾ ਕਾਰਨ ਇਹ ਸੀ ਕਿਉਂਕਿ ਸ਼ਹਿਰ ''ਸਮਲਿੰਗੀ'' ਲੋਕਾਂ ਦਾ ਸੁਆਗਤ ਨਹੀਂ ਕਰਦਾ। ਦੇਸ਼ ਦੇ ਸਰਕਾਰੀ ਅਖਬਾਰ ਦੀ ਖਬਰ ਮੁਤਾਬਕ ਸੰਗਠਨ ਦੇ ਚੀਨੀ ਸੰਸਥਾਪਕ ਮੈਥਿਊ ਨੇ ਕਿਹਾ ਕਿ ਚੀਨ ਦੇ ਐੱਲ. ਜੀ. ਬੀ. ਟੀ. ਸੰਗਠਨ 'ਸਪੀਕ ਆਊਟ' ਨੂੰ ਐਤਵਾਰ ਨੂੰ ਇਹ ਸੰਮੇਲਨ ਆਯੋਜਿਤ ਕਰਨਾ ਸੀ ਪਰ ਸਥਾਨਕ ਸਰਕਾਰ ਤੋਂ ਚਿਤਾਵਨੀ ਮਿਲਣ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ।
ਸੰਗਠਨ ਦੀ ਵੈੱਬਸਾਈਟ ਮੁਤਾਬਕ ਇਸ ਸੰਮੇਲਨ ਦਾ ਆਯੋਜਨ ਇਸ ਲਈ ਕੀਤਾ ਜਾ ਰਿਹਾ ਸੀ, ਤਾਂ ਕਿ ਐੱਲ. ਜੀ. ਬੀ. ਟੀ. ਸਮੂਹਾਂ ਵਿਰੁੱਧ ਮਤਭੇਦਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਵਧ ਲੋਕਾਂ ਤੱਕ ਸਮੂਹ ਦੀ ਆਵਾਜ਼ ਪਹੁੰਚਾਈ ਜਾ ਸਕੇ। ਸਮੂਹ ਸਾਲ 2014 ਤੋਂ ਵੱਖ-ਵੱਖ ਸ਼ਹਿਰਾਂ 'ਚ ਇਸ ਤਰ੍ਹਾਂ ਦੇ ਸੰਮੇਲਨ ਆਯੋਜਿਤ ਕਰ ਰਿਹਾ ਹੈ। ਉਸ ਨੇ ਸਾਲ 2015 'ਚ ਸ਼ਿਆਨ 'ਚ ਵੀ ਆਯੋਜਨ ਕੀਤਾ ਸੀ।
ਮੈਥਿਊ ਨੇ ਕਿਹਾ ਕਿ ਸੰਗਠਨ ਸਮਾਰੋਹ ਦੀ ਯੋਜਨਾ ਬਣਾ ਰਿਹਾ ਸੀ। ਅਜਿਹੇ ਵਿਚ ਵੱਖ-ਵੱਖ ਕਾਰਨਾਂ ਤੋਂ ਕਈ ਵਾਰ ਉਨ੍ਹਾਂ ਦੇ ਕੰਪਲੈਕਸਾਂ ਦੀ ਬੁਕਿੰਗ ਰੱਦ ਕੀਤੀ ਗਈ ਅਤੇ ਸੰਗਠਨ ਨੇ ਅਖੀਰ ਇਸ ਨੂੰ ਰੱਦ ਕਰਨ ਦਾ ਫੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸੰਗਠਨ ਦੇ ਕੁਝ ਮੈਂਬਰਾਂ ਨੂੰ ਸਥਾਨਕ ਸਰਕਾਰ ਅਤੇ ਪੁਲਸ ਨੇ ਪੁੱਛ-ਗਿੱਛ ਲਈ ਫੜ ਲਿਆ। ਇਸ ਕਾਰਨ ਉਨ੍ਹਾਂ ਨੂੰ ਐਤਵਾਰ ਦੀ ਸਵੇਰ ਨੂੰ 7 ਵਜੇ ਤੋਂ 8 ਘੰਟਿਆਂ ਤੱਕ ਕਿਸੇ ਨਾਲ ਸੰਪਰਕ ਨਹੀਂ ਕਰ ਦਿੱਤਾ ਗਿਆ।
ਸ਼ਿਆਨ ਜਨ ਸੁਰੱਖਿਆ ਬਿਊਰੋ ਦੇ ਇਕ ਕਰਮਚਾਰੀ ਨੇ ਕੱਲ ਦੱਸਿਆ ਕਿ ਉਨ੍ਹਾਂ ਨੂੰ ਇਸ ਸਥਿਤੀ ਦੀ ਜਾਣਕਾਰੀ ਨਹੀਂ ਹੈ। ਸਰਕਾਰੀ ਛੁੱਟੀ ਹੋਣ ਕਾਰਨ ਕਿਸੇ ਸਥਾਨਕ ਸਰਕਾਰੀ ਅਧਿਕਾਰੀ ਤੋਂ ਇਸ ਮਾਮਲੇ 'ਤੇ ਗੱਲ ਨਹੀਂ ਕੀਤੀ ਜਾ ਸਕੀ। ਮੈਥਿਊ ਨੇ ਕਿਹਾ ਕਿ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਸ਼ਿਆਨ ਵਿਚ ਹੁਣ 'ਸਮਲਿੰਗੀ ਗਤੀਵਿਧੀਆਂ' ਨਹੀਂ ਹੋ ਸਕਦੀਆਂ ਅਤੇ ਸ਼ਿਆਨ 'ਸਮਲਿੰਗੀਆਂ ਦਾ ਸੁਆਗਤ' ਨਹੀਂ ਕਰਦਾ।