ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ ਲਾ ਸਕਦਾ ਹੈ ਇਕ ਨਿੰਬੂ

06/11/2019 8:30:43 PM

ਲੰਡਨ (ਸਾ. ਟਾ.)–ਨਿੰਬੂ ਨੂੰ ਹੈਲਥ ਲਈ ਤਾਂ ਹਮੇਸ਼ਾ ਤੋਂ ਹੀ ਫਾਇਦੇਮੰਦ ਮੰਨਿਆ ਜਾਂਦਾ ਰਿਹਾ ਹੈ ਪਰ ਸੁੰਦਰਤਾ ਨੂੰ ਨਿਖਾਰਨ ’ਚ ਵੀ ਹੁਣ ਇਸ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾਣ ਲੱਗੀ ਹੈ। ਇਸ ਦੇ ਮਲਟੀਪਰਪਜ਼ ਫਾਇਦਿਆਂ ਨੂੰ ਦੇਖਦੇ ਹੋਏ ਬਿਊਟੀਸ਼ਨਸ ਨੇ ਇਸ ਨੂੰ ਲੈਮਨ ਥੈਰੇਪੀ ਦਾ ਨਾਂ ਦਿੱਤਾ ਹੈ। ਲੈਮਨ ਥੈਰੇਪੀ ਅਤੇ ਇਸ ਦੇ ਫਾਇਦਿਆਂ ਬਾਰੇ ਜਾਣੋ।
ਡੈੱਡ ਸਕਿਨ ਅਤੇ ਦਾਗ-ਧੱਬੇ ਹਟਾਉਣ ’ਚ ਫਾਇਦੇਮੰਦ
ਨਿੰਬੂ ’ਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਤੁਹਾਡੀ ਸਕਿਨ ਨੂੰ ਨੈਚੂਰਲੀ ਬਲੀਚ ਕਰਦੇ ਹਨ। ਇਸ ’ਚ ਕਾਫੀ ਮਾਤਰਾ ’ਚ ਸਿਟਰਸ ਹੁੰਦਾ ਹੈ, ਜੋ ਸਕਿਨ ਨੂੰ ਪੋਸ਼ਣ ਤੱਤ ਦਿੰਦਾ ਹੈ। ਇਸ ਦਾ ਰਸ ਹੀ ਨਹੀਂ, ਛਿਲਕੇ ਵੀ ਕਾਫੀ ਉਪਯੋਗੀ ਹੁੰਦੇ ਹਨ। ਨਿੰਬੂ ਦੇ ਛਿਲਕੇ ਡੈੱਡ ਸਕਿਨ, ਦਾਗ-ਧੱਬੇ ਤੋਂ ਲੈ ਕੇ ਬਲੈਕ ਹੈੱਡਸ ਤੱਕ ਨੂੰ ਕਲੀਨ ਕਰਦੇ ਹਨ। ਜੇ ਸਕਿਨ ’ਚ ਓਪਨ ਪੋਰਸ ਦੀ ਪ੍ਰਾਬਲਮ ਹੈ ਤਾਂ ਨਿੰਬੂ ਦਾ ਰਸ ਲਾਓ।
ਸਕਿਨ ਨੂੰ ਬਣਾਉਂਦੈ ਫੇਅਰ
ਸਕਿਨ ਨੂੰ ਗੋਰਾ ਬਣਾਉਣ ’ਚ ਵੀ ਨਿੰਬੂ ਬੇਹੱਦ ਕੰਮ ਆਉਂਦਾ ਹੈ। ਇਸ ਲਈ ਅਾਂਡੇ ਦੇ ਸਫੈਦ ਹਿੱਸੇ ’ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਓ। ਇਸ ਨੂੰ ਚਿਹਰੇ ’ਤੇ ਲਾਓ ਅਤੇ ਸੁੱਕਣ ਦਿਓ। ਫਿਰ ਇਸ ਨੂੰ ਪੀਲ ਵਾਂਗ ਚਿਹਰੇ ਤੋਂ ਉਤਾਰੋ ਅਤੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਫੇਸ ਸ਼ਾਈਨਿੰਗ ਕਰਨ ਲੱਗੇਗਾ
ਨਿੰਬੂ ਨਾਲ ਨਜ਼ਰ ਆਓ ਜਵਾਨ
ਉਮਰ ਵਧਣ ਦੇ ਨਾਲ-ਨਾਲ ਚਮੜੀ ’ਤੇ ਇਸ ਦੇ ਨਿਸ਼ਾਨ ਦਿਖਾਈ ਦੇਣ ਲੱਗਦੇ ਹਨ। ਨਿੰਬੂ ਇਕ ਚੰਗਾ ਐਂਟੀਆਕਸੀਡੈਂਟ ਵੀ ਹੈ, ਜੋ ਚਮੜੀ ਦੀਆਂ ਝੁਰੜੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਬਾਦਾਮ ਤੇਲ ਦੇ ਨਾਲ ਨਿੰਬੂ ਦੇ ਰਸ ਨੂੰ ਮਿਲਾ ਕੇ ਫੇਸ ’ਤੇ 20 ਮਿੰਟ ਤੱਕ ਰੱਖੋ। ਤੁਸੀ ਚਾਹੋ ਤਾਂ ਨਿੰਬੂ ਦੇ ਰਸ ਅਤੇ ਸੇਬ ਦੇ ਸਿਰਕੇ ਨੂੰ ਬਰਾਬਰ ਮਾਤਰਾ ’ਚ ਮਿਲਾ ਕੇ ਵੀ ਚਿਹਰੇ ’ਤੇ ਲਾ ਸਕਦੇ ਹੋ।


Sunny Mehra

Content Editor

Related News