ਵੱਕਾਰੀ ਫੀਲਡ ਮੈਡਲ ਜੇਤੂ ਮਰਿਅਮ ਮੀਰਜ਼ਖਾਨੀ ਦਾ ਦੇਹਾਂਤ

07/15/2017 9:51:25 PM

ਵਾਸ਼ਿੰਗਟਨ — ਵੱਕਾਰੀ ਫੀਲਡ ਮੈਡਲ ਜੇਤੂ ਪਹਿਲੀ ਮਹਿਲਾ ਗਣਿਤ ਮਾਹਰ ਮਰਿਅਮ ਮੀਰਜ਼ਖਾਨੀ ਦਾ ਕੈਂਸਰ ਕਾਰਨ ਅਮਰੀਕਾ ਦੇ ਇਕ ਹਸਪਤਾਲ 'ਚ ਦੇਹਾਂਤ ਹੋ ਗਿਆ। ਉਨ੍ਹਾਂ ਦਾ ਜਨਮ ਈਰਾਨ 'ਚ ਹੋਇਆ ਸੀ। ਉਹ 40 ਸਾਲਾ ਦੀ ਸੀ। ਮਰਿਅਮ ਦੇ ਦੋਸਤ ਫਿਰੋਜ਼ ਨਾਦੇਰੀ ਨੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਈਰਾਨ 'ਚ ਮੇਹਰ ਏਜੰਸੀ ਨੂੰ ਉਨ੍ਹਾਂ ਦੇ ਮੌਤ ਦੀ ਪੁਸ਼ਟੀ ਕੀਤੀ।
ਨਾਸਾ ਦੇ ਸੌਰ ਪ੍ਰਣਾਲੀ ਖੋਜ ਪੜਤਾਲ ਦੇ ਸਾਬਕਾ ਡਾਇਰੈਕਟਰ ਨਾਦੇਰੀ ਨੇ ਕਿਹਾ, ''ਅੱਜ ਇਕ ਰੋਸ਼ਨੀ ਬੁਝ ਗਈ। ਇਸ ਨੇ ਮੇਰਾ ਦਿਲ ਤੋੜ ਦਿੱਤਾ... ਬਹੁਤ ਜਲਦੀ ਦੂਰ ਚੱਲੀ ਗਈ। 
ਈਰਾਨੀ ਮੀਡੀਆ ਮੁਤਾਬਕ ਮਰਿਅਮ ਕੈਲੇਫੋਰਨੀਆ ਦੇ ਸਟੈਂਡਫੋਰਡ ਯੂਨੀਵਰਸਿਟੀ 'ਚ ਪ੍ਰੋਫੈਸਰ ਸੀ ਅਤੇ ਉਹ 4 ਸਾਲਾਂ ਤੋਂ ਕੈਂਸਰ ਨਾਲ ਲੱੜ ਰਹੀ ਸੀ। ਸਾਲ 2014 'ਚ ਮਰੀਅਮ ਨੇ ਫੀਲਡਜ਼ ਮੈਡਲ ਜਿੱਤਿਆ ਸੀ, ਜਿਹੜਾ ਗਣਿਤ ਮਾਹਰ ਦੇ ਲਈ ਨੋਬੇਲ ਪੁਰਸਕਾਰ ਦੇ ਬਰਾਬਰ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਇੰਟਰਨੈਸ਼ਨਲ ਕਾਂਗਰਸ ਆਫ ਮੈਥਮੈਟੀਸ਼ੀਅਨਜ਼ ਨੇ ਦਿੱਤਾ ਸੀ।