ਲੈਬਨਾਨ ਧਮਾਕੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 149

08/07/2020 3:30:27 PM

ਬੈਰੂਤ- ਲੈਬਨਾਨ ਦੀ ਰਾਜਧਾਨੀ ਬੇਰੂਤ ਵਿਚ ਹੋਏ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ 149 ਹੋ ਗਈ ਹੈ। ਲੇਬਨਾਨ ਦੇ ਓਰੀਐਂਟ ਲੇ-ਗੋਰੇ ਨੇ ਸ਼ੁੱਕਰਵਾਰ ਨੂੰ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ ਮਰਨ ਵਾਲਿਆਂ ਦੀ ਗਿਣਤੀ 137 ਦੱਸੀ ਜਾ ਰਹੀ ਸੀ। 

ਲੈਬਨਾਨ ਦੀ ਰਾਜਧਾਨੀ ਬੇਰੂਤ ਵਿਚ ਮੰਗਲਵਾਰ ਦੀ ਸ਼ਾਮ ਨੂੰ ਹੋਏ ਵੱਡੇ ਧਮਾਕੇ ਨਾਲ ਲਗਭਗ ਅੱਧਾ ਸ਼ਹਿਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਧਮਾਕੇ ਕਾਰਨ 5000 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਲੇਬਨਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਐਮੋਨੀਅਮ ਨਾਈਟਰੇਟ ਦੇ 2750 ਟਨ ਦੇ ਭੰਡਾਰ ਵਿਚ ਧਮਾਕਾ ਹੋਇਆ। ਇਸ ਨੂੰ ਬੇਪਰਵਾਹੀ ਨਾਲ ਰੱਖਿਆ ਹੋਇਆ ਸੀ। ਧਮਾਕੇ ਕਾਰਨ 3 ਲੱਖ ਲੋਕ ਬੇਘਰ ਹੋ ਗਏ ਹਨ ਤੇ ਸਿਰ ਢੱਕਣ ਲਈ ਛੱਤ ਲੱਭ ਰਹੇ ਹਨ। ਹਜ਼ਾਰਾਂ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਤੇ 130 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਇੱਥੇ 10 ਅਰਬ ਡਾਲਰ ਤੋਂ 15 ਅਰਬ ਡਾਲਰ ਦਾ ਨੁਕਸਾਨ ਪੁੱਜਾ ਹੈ। 


Lalita Mam

Content Editor

Related News